ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗਡਕਰੀ ਨੇ ਕਾਂਗਰਸ ਆਗੂ ਦਿਗਵਿਜੈ ਸਿੰਘ ਨਾਲ ਮੰਚ ਸਾਂਝਾ ਕੀਤਾ

07:14 AM Jul 01, 2023 IST

ਪੁਣੇ: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇੱਥੇ ਪੁਣੇ ਸ਼ਹਿਰ ਦੇ ਨੇਡ਼ੇ ਇੱਕ ਪੁਸਤਕ ਲੋਕ ਅਰਪਣ ਸਮਾਰੋਹ ਦੌਰਾਨ ਸੀਨੀਅਰ ਕਾਂਗਰਸੀ ਨੇਤਾ ਦਿਗਵਿਜੈ ਸਿੰਘ ਨਾਲ ਮੰਚ ਸਾਂਝਾ ਕੀਤਾ। ਗਡਕਰੀ ਨੇ ਹਰ ਸਾਲ ਪੰਢਰਪੁਰ ਧਾਰਮਿਕ ਯਾਤਰਾ ਵਿੱਚ ਸ਼ਾਮਲ ਹੋਣ ਲੲੀ ਦਿਗਵਿਜੈ ਸਿੰਘ ਦੀ ਸਰਾਹਨਾ ਕੀਤੀ। ਸ਼ੋਲਾਪੁਰ ਜ਼ਿਲ੍ਹੇ ਦੇ ਪੰਢਰਪੁਰ ਸ਼ਹਿਰ ਵਿੱਚ ਭਗਵਾਨ ਵਿਠਲ ਅਤੇ ਦੇਵੀ ਰੁਕਮਣੀ ਦੇ ਮੰਦਿਰ ਹਨ। ਗਡਕਰੀ ਨੇ ਦਿਗਵਿਜੈ ਦੀ ਸਰਾਹਨਾ ਕਰਦਿਆਂ ਕਿਹਾ, ‘‘ਮੈਂ ਤੁਹਾਡੇ ਤੋਂ ਛੋਟਾ ਹਾਂ ਪਰ ਮੇਰੇ ਵਿੱਚ ਅਜਿਹੀ ਹਿੰਮਤ (ਪੈਦਲ ਜਾਣ ਦੀ) ਨਹੀਂ ਹੈ। ਪਰ ਤੁਸੀਂ ਇੰਨਾ ਪੈਦਲ ਚੱਲਦੇ ਹੋ (ਧਾਰਮਿਕ ਯਾਤਰਾ ਦੌਰਾਨ), ਮੈਂ ਤੁਹਾਨੂੰ ਵਧਾੲੀ ਦਿੰਦਾ ਹਾਂ।’’ ਇਸ ਦੇ ਜਵਾਬ ਵਿੱਚ ਦਿਗਵਿਜੈ ਨੇ ਕਿਹਾ ਕਿ ਗਡਕਰੀ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂਕਿ ੳੁਹ ਧਾਰਮਿਕ ਯਾਤਰਾ ਵਿੱਚ ਭਾਗ ਲੈ ਸਕਣ। -ਪੀਟੀਆੲੀ

Advertisement

Advertisement
Tags :
ਸਾਂਝਾਸਿੰਘਕਾਂਗਰਸਕੀਤਾਗਡਕਰੀਦਿਗਵਿਜੈਨਿਤਿਨ ਗਡਕਰੀ
Advertisement