ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗਦਾਈਪੁਰ ਕਤਲ ਕਾਂਡ: ਸਿਟੀ ਪੁਲੀਸ ਨੇ ਜ਼ਿੰਦਾ ਵਿਅਕਤੀ ਨੂੰ ਮ੍ਰਿਤਕ ਐਲਾਨਿਆ

11:31 AM May 12, 2024 IST

ਪੱਤਰ ਪ੍ਰੇਰਕ
ਜਲੰਧਰ, 11 ਮਈ
ਗਦਾਈਪੁਰ ਕਤਲ ਕਾਂਡ ਨੂੰ ਸੁਲਝਾਉਣ ਦਾ ਦਾਅਵਾ ਕਰਨ ਵਾਲੀ ਸਿਟੀ ਪੁਲੀਸ ਨੇ ਇੱਕ ਜ਼ਿੰਦਾ ਵਿਅਕਤੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਹੈ। ਕਪੂਰਥਲਾ ਤੋਂ ਲਾਪਤਾ ਵਿਅਕਤੀ ਦਾ ਗਦਾਈਪੁਰ ਵਿਖੇ ਸੁਰਾਗ ਮਿਲਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਤੇ ਇੱਕ ਲੜਕੇ ਨੇ ਦਾਅਵਾ ਕੀਤਾ ਹੈ ਕਿ ਬੈੱਡ ਬਾਕਸ ’ਚੋਂ ਮਿਲੀ ਲਾਸ਼, ਜਿਸ ਨੂੰ ਪੁਲੀਸ ਨੇ ਵਿਨੋਦ ਯਾਦਵ ਉਰਫ਼ ਨਕੁਲ ਦੀ ਦੱਸਿਆ ਹੈ, ਉਸ ਦੇ ਪਿਤਾ ਯੋਗਰਾਜ ਦੀ ਹੈ।
ਇਸ ਲਾਪ੍ਰਵਾਹੀ ਨੇ ਪੁਲੀਸ ਦੀ ਕਾਫ਼ੀ ਕਿਰਕਿਰੀ ਹੋਈ ਹੈ। ਪੁਲੀਸ ਫੋਰੈਂਸਿਕ ਟੀਮ ਅਤੇ ਕੁੱਤਿਆਂ ਦੇ ਦਸਤੇ ਨਾਲ ਮੌਕੇ ’ਤੇ ਪਹੁੰਚ ਗਈ ਸੀ ਅਤੇ ਮ੍ਰਿਤਕ ਦੀ ਪਛਾਣ ਦਾ ਪਤਾ ਲਾਉਣ ਲਈ ਕਥਿਤ ਤੌਰ ’ਤੇ ਫਿੰਗਰ ਪ੍ਰਿੰਟ ਆਦਿ ਵੀ ਲਏ ਸਨ। ਹੁਣ ਵਿਨੋਦ ਨੂੰ ਮ੍ਰਿਤਕ ਐਲਾਨਣ ਦੇ ਦੋ ਦਿਨ ਬਾਅਦ ਹੀ ਕਤਲ ਦੀ ਸਾਰੀ ਕਹਾਣੀ ਬਦਲ ਗਈ ਹੈ। ਪੁਲੀਸ ਹਾਲੇ ਅਜੇ ਤੱਕ ਇਸ ਵਿਅਕਤੀ ਵਿਨੋਦ ਅਤੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੇ ਸਬੰਧਾਂ ਦਾ ਪਤਾ ਨਹੀਂ ਲਾ ਸਕੀ।
ਇਸ ਤੋਂ ਪਹਿਲਾਂ ਹਿਮਾਚਲੀ ਦੇਵੀ ਨੇ ਪੁਲੀਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਬੂਲ ਕੀਤਾ ਸੀ ਕਿ ਉਸ ਨੇ ਆਪਣੇ ਦੋਸਤ ਸਨੋਜ ਕੁਮਾਰ ਦੀ ਮਦਦ ਨਾਲ ਵਿਨੋਦ ਕੁਮਾਰ ਦਾ ਕਤਲ ਕੀਤਾ ਹੈ। ਪਤਾ ਲੱਗਾ ਹੈ ਕਿ ਹਿਮਾਚਲੀ ਦੇਵੀ ਵਿਨੋਦ ਨਾਲ ਲਿਵ-ਇਨ ਰਿਲੇਸ਼ਨਸ਼ਿਪ ’ਚ ਸੀ। ਥਾਣਾ ਡਵੀਜ਼ਨ ਨੰਬਰ 8 ਦੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਯੋਗਰਾਜ ਪੁੱਤਰ ਦੇ ਬਿਆਨ ਦਰਜ ਕਰ ਲਏ ਗਏ ਹਨ ਤੇ ਡੀਐਨਏ ਟੈਸਟ ਸਮੇਤ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ ਤਾਂ ਜੋ ਪੁਸ਼ਟੀ ਹੋ ਸਕੇ ਕਿ ਇਹ ਲਾਸ਼ ਯੋਗਰਾਜ ਦੀ ਹੈ ਜਾਂ ਨਹੀਂ। ਇਸ ਤੋਂ ਇਲਾਵਾ, ਪੁਲੀਸ ਟੀਮਾਂ ਵਿਨੋਦ ਕੁਮਾਰ ਦੀ ਵੀ ਭਾਲ ਕਰ ਰਹੀਆਂ ਹਨ ਅਤੇ ਹਿਮਾਚਲੀ ਦੇਵੀ ਦਾ ਰਿਮਾਂਡ ਵਧਾ ਦਿੱਤਾ ਗਿਆ ਹੈ।

Advertisement

Advertisement
Advertisement