ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

G7 ਸਿਖਰ ਸੰਮੇਲਨ: ਪਹਿਲੇ ਦਿਨ ਚੰਗੇ ਸਮਝੌਤਿਆਂ ਦੀ ਆਸ ਬੱਝੀ

09:43 AM Jun 17, 2025 IST
featuredImage featuredImage
ਗਰਮ ਖਿਆਲੀ ਪੰਜਾਬੀ ਹੱਥਾਂ ਵਿਚ ਖਾਲਿਸਤਾਨ ਪੱਖੀ ਝੰਡੇ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਰੋਸ ਵਿਖਾਵਾ ਕਰਦੇ ਹੋਏ।

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 17 ਜੂਨ

Advertisement

ਕੈਨੇਡਾ ਦੇ ਅਲਬਰਟਾ ਸੂਬੇ ਦੇ ਪਹਾੜੀ ਨਜ਼ਾਰਿਆਂ ਵਾਲੇ ਸ਼ਹਿਰ ਕਨਾਨਸਿਕ ਵਿੱਚ ਸ਼ੁਰੂ ਹੋਏ ਤਿੰਨ ਰੋਜ਼ਾ ਜੀ7 ਸਮਾਗਮ ਵਿਚ ਅਮਰੀਕਾ ਦੇ ਰਾਸਟਰਪਤੀ ਡੋਨਲਡ ਟਰੰਪ ਸਮੇਤ ਯੂਕੇ, ਇਟਲੀ, ਫਰਾਸ਼, ਜਰਮਨੀ ਤੇ ਜਪਾਨ ਦੇ ਆਗੂ ਸ਼ਾਮਲ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਮਾਗਮ ’ਚ ਸ਼ਾਮਲ ਹੋਣ ਆਏ ਆਗੂਆਂ ਦਾ ਭਰਵਾਂ ਸਵਾਗਤ ਕੀਤਾ। ਮਾਰਕ ਕਾਰਨੀ ਨੇ ਸਿਖਰ ਵਾਰਤਾ ਤੋਂ ਇਕਪਾਸੇ ਅਮਰੀਕਨ ਰਾਸ਼ਟਰਪਤੀ ਨਾਲ ਵੱਖਰੇ ਤੌਰ ’ਤੇ ਸਕਾਰਾਤਮਕ ਮਾਹੌਲ ਵਿੱਚ ਬੈਠਕ ਕੀਤੀ।

ਡੋਨਲਡ ਟਰੰਪ ਨੇ ਮਗਰੋਂ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਇੰਗਲੈਂਡ ਨਾਲ ਟੈਰਿਫ ਸਮਝੌਤਾ ਸਹੀਬੰਦ ਹੋ ਗਿਆ ਹੈ, ਪਰ ਕੈਨੇਡਾ ਨਾਲ ਸਮਝੌਤੇ ਬਾਰੇ ਗੱਲਬਾਤ ਜਾਰੀ ਹੈ ਤੇ ਜਲਦੀ ਹੀ ਇਸ ’ਤੇ ਵੀ ਸਹੀ ਪਾ ਦਿੱਤੀ ਜਾਏਗੀ। ਸਮਝੌਤੇ ਦੀਆਂ ਸ਼ਰਤਾਂ ਬਾਰੇ ਪੁੱਛਣ ’ਤੇ ਅਮਰੀਕੀ ਸਦਰ ਨੇ ਕਿਹਾ ਕਿ ਸਮਾਂ ਆਉਣ ਦਿਓ, ਸਾਰਾ ਕੁਝ ਸਾਹਮਣੇ ਆ ਜਾਏਗਾ। ਟਰੰਪ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੀ ਸੋਚ ਵੱਖਰੀ ਹੋ ਸਕਦੀ ਹੈ, ਪਰ ਹਿੱਤ ਸਾਂਝੇ ਹਨ। ਟਰੰਪ ਨੇ ਚੀਨ ਨੂੰ ਸੰਮੇਲਨਾਂ ਵਿੱਚ ਸੱਦੇ ਜਾਣ ਦੀ ਵਕਾਲਤ ਕੀਤੀ। ਕੈਨੇਡਿਆਈ ਲੋਕਾਂ ਨੂੰ ਅੱਜ ਟਰੰਪ ਦੇ ਕੋਟ ਉੱਤੇ ਕੈਨੇਡਾ ਦਾ ਝੰਡਾ ਲੱਗਾ ਵੇਖ ਕੇ ਦੋਵਾਂ ਦੇਸ਼ਾਂ ਦੇ ਵਪਾਰਕ ਸਬੰਧਾਂ ਵਿਚ ਜਲਦੀ ਸੁਧਾਰ ਦੀ ਆਸ ਬੱਝੀ ਹੈ।

Advertisement

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੰਮੇਲਨ ਵਿੱਚ ਨਹੀਂ ਪੁੱਜ ਸਕੇ। ਉਨ੍ਹਾਂ ਦੀ ਕਿ ਇਥੇ ਰਹਿੰਦੇ ਗਰਮਖਿਆਲੀ ਗਰੁੱਪਾਂ ਦੇ ਸੈਂਕੜੇ ਗੱਡੀਆਂ ’ਚ ਬੈਠੇ ਲੋਕਾਂ ਵੱਲੋਂ ਉਡੀਕ ਕੀਤੀ ਜਾ ਰਹੀ ਸੀ। ਵੱਖ ਵੱਖ ਥਾਵਾਂ ਤੋਂ ਆਏ ਇਨ੍ਹਾਂ ਲੋਕਾਂ ਦੇ ਵੱਡੇ ਕਾਫਲੇ ਨੂੰ ਸੰਮੇਲਨ ਵਾਲੀ ਥਾਂ ਤੋਂ ਕਾਫੀ ਪਿੱਛੇ ਰੋਕ ਲਿਆ ਗਿਆ ਸੀ। ਇਨ੍ਹਾਂ ’ਚੋਂ ਕੁਝ ਦੀ ਅਗਵਾਈ ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਸਮਰਥਕ ਕਰ ਰਹੇ ਸਨ। ਰੋਸ ਵਿਖਾਵਾਕਾਰੀ ਉਸ ਸੜਕ ਤੋਂ ਨੇੜੇ ਸਨ, ਜਿੱਥੋਂ ਭਾਰਤ ਦੇ ਪ੍ਰਧਾਨ ਮੰਤਰੀ ਦਾ ਕਾਫਲਾ ਲੰਘਣ ਦੀ ਉਮੀਦ ਸੀ।

ਉਧਰ ਸਾਬਕ ਪੁਲੀਸ ਅਧਿਕਾਰੀ ਅਤੇ ਕੈਨੇਡਾ ਦੇ ਸੈਨੇਟਰ ਬਲਤੇਜ ਸਿੰਘ ਢਿਲੋਂ ਨੇ ਪ੍ਰਧਾਨ ਮੰਤਰੀ ਦੇ ਨਾਂਅ ਚਿੱਠੀ ਲਿੱਖ ਕੇ ਰੋਸ ਜਤਾਇਆ ਹੈ। ਜਨਤਕ ਹੋਈ ਚਿੱਠੀ ਵਿੱਚ ਉਨ੍ਹਾਂ ਲਿਖਿਆ ਕਿ ਕੈਨੇਡਾ ਵਲੋਂ ਭਾਰਤੀ ਪ੍ਰਧਾਨ ਮੰਤਰੀ ਨੂੰ ਸੱਦਾ ਦੇਣਾ ਸੰਕੇਤ ਹੈ ਕਿ ਕੈਨੇਡਾ ਵਿੱਚ ਵਿਦੇਸ਼ੀ ਦਖਲ ਦੀਆਂ ਘਟਨਾਵਾਂ ਤੋਂ ਕੁਝ ਵੀ ਸਿੱਖਿਆ ਨਹੀਂ ਗਿਆ। ਢਿਲੋਂ ਨੇ ਸੱਦਾ ਦੇਣ ਉੱਤੇ ਖਦਸ਼ਾ ਜਤਾਇਆ ਕਿ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਕੈਨੇਡਾ ਵਲੋਂ ਥੋੜ ਚਿਰੇ ਵਾਪਰਕ ਲਾਭ ਲਈ ਆਪਣੀਆਂ ਠੋਸ ਨੀਤੀਆਂ ਦੀ ਬਲੀ ਦਿੱਤੀ ਜਾ ਸਕਦੀ ਹੈ।

Advertisement
Tags :
Canada NewsDonald TrumpG7PM Modi