ਜੀ-20 ਦੇ ਵਿੱਤ ਮੰਤਰੀ ਅਗਲੇ ਮਹੀਨੇ ਸੁਪਰ-ਅਮੀਰਾਂ ’ਤੇ ਸੰਪਤੀ ਕਰ ਲਾਉਣ ’ਤੇ ਕਰਨਗੇ ਚਰਚਾ
11:38 AM Jun 24, 2024 IST
ਨਵੀਂ ਦਿੱਲੀ, 24 ਜੂਨ
ਜੀ-20 ਦੇ ਵਿੱਤ ਮੰਤਰੀ ਅਗਲੇ ਮਹੀਨੇ ਜੁਲਾਈ ਵਿੱਚ ਦੁਨੀਆ ਦੇ ਸੁਪਰ-ਅਮੀਰ ਲੋਕਾਂ 'ਤੇ ਵੈਲਥ ਟੈਕਸ(ਸੰਪਤੀ ਕਰ) ਲਗਾਉਣ ਦੇ ਮਾਮਲੇ ’ਤੇ ਚਰਚਾ ਕਰਨਗੇ। ਸਰਵੇਖਣ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਦੇਸ਼ਾਂ ਦੇ 68 ਫੀਸਦੀ ਲੋਕ ਅਮੀਰਾਂ 'ਤੇ ਅਜਿਹਾ ਟੈਕਸ ਲਗਾਉਣ ਦੇ ਪੱਖ 'ਚ ਹਨ। ਭਾਰਤ ਵਿੱਚ ਇਹ ਅੰਕੜਾ ਇਸ ਤੋਂ ਵੀ ਵੱਧ ਭਾਵ 74 ਫੀਸਦੀ ਹੈ। ਇਨ੍ਹਾਂ ਲੋਕਾਂ ਦਾ ਮੰਨਣਾ ਹੈ ਕਿ ਵਿਸ਼ਵਵਿਆਪੀ ਭੁੱਖਮਰੀ, ਅਸਮਾਨਤਾ ਅਤੇ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਅਜਿਹਾ ਟੈਕਸ ਲਗਾਇਆ ਜਾਣਾ ਚਾਹੀਦਾ ਹੈ।
Advertisement
Advertisement
Related News
Advertisement