ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਜਰਾਤ ਭੇਜੀ ਜਾ ਰਹੀ ਕਣਕ ਦੀਆਂ ਬੋਰੀਆਂ ’ਚੋਂ ਫੂਸ ਨਿਕਲਿਆ

07:46 AM Apr 25, 2024 IST
ਸੰਗਰੂਰ ਵਿੱਚ ਘਪਲਾ ਸਾਹਮਣੇ ਆਉਣ ਮਗਰੋਂ ਮਾਲ ਗੱਡੀ ’ਚ ਭਰੀ ਕਣਕ ਵਾਪਸ ਉਤਾਰਦੇ ਹੋਏ ਪੱਲੇਦਾਰ। -ਫੋਟੋ: ਪੰਜਾਬੀ ਟਿ੍ਰਬਿਊਨ

ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਅਪਰੈਲ
ਸੰਗਰੂਰ ਤੋਂ ਗੁਜਰਾਤ ਭੇਜੀ ਜਾ ਕਣਕ ਦੀ ਸਪੈਸ਼ਲ ਮਾਲ ਗੱਡੀ ’ਚ ਕਣਕ ਦੀਆਂ ਬੋਰੀਆਂ ਲੋਡ ਕਰਦੇ ਸਮੇਂ ਵੱਡਾ ਘਪਲਾ ਸਾਹਮਣੇ ਆਇਆ ਹੈ। ਕਣਕ ਦੀ ਬੋਰੀ ’ਚ ਕਰੀਬ ਸੱਤ ਕਿੱਲੋ ਘੱਟ ਵਜ਼ਨ ਅਤੇ ਕਣਕ ਦੀ ਥਾਂ ਫੂਸ ਭਰ ਕੇ ਸਰਕਾਰ ਨੂੰ ਮੋਟਾ ਚੂਨਾ ਲਾਇਆ ਜਾ ਰਿਹਾ ਸੀ। ਅਜਿਹੀ ਕਣਕ ਦੇ ਚਾਰ ਟਰੱਕ ਸਾਰੀ ਕਾਰਵਾਈ ਹੋਣ ਮਗਰੋਂ ਮਾਲ ਗੱਡੀ ਦੀਆਂ ਬੋਗੀਆਂ ਤੱਕ ਪੁੱਜ ਗਏ ਪਰ ਖਰੀਦ ਏਜੰਸੀ ਅਤੇ ਐਫ਼ਸੀਆਈ ਦੇ ਅਧਿਕਾਰੀਆਂ ਨੂੰ ਕੁਝ ਪਤਾ ਤੱਕ ਨਹੀਂ ਲੱਗਿਆ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਮਾਲ ਗੱਡੀ ’ਚ ਕਣਕ ਲੋਡ ਕਰ ਰਹੇ ਪੱਲੇਦਾਰ ਮਜ਼ਦੂਰਾਂ ਨੂੰ ਬੋਰੀ ਦਾ ਵਜ਼ਨ ਘੱਟ ਹੋਣ ਦਾ ਸ਼ੱਕ ਹੋਇਆ। ਪੱਲੇਦਾਰ ਮਜ਼ਦੂਰ ਬਿੱਕਰ ਸਿੰਘ ਤੇ ਉਸ ਦੇ ਸਾਥੀ ਪੱਲੇਦਾਰਾਂ ਨੇ ਦੱਸਿਆ ਕਿ ਜਦੋਂ ਟਰੱਕ ’ਚ ਲੋਡ ਹੋ ਕੇ ਆਈਆਂ ਬੋਰੀਆਂ ਚੁੱਕ ਕੇ ਮਾਲ ਗੱਡੀ ਦੀਆਂ ਬੋਗੀਆਂ ’ਚ ਭਰ ਰਹੇ ਸੀ ਤਾਂ ਉਨ੍ਹਾਂ ਨੂੰ ਬੋਰੀ ਦਾ ਵਜ਼ਨ ਘੱਟ ਹੋਣ ਬਾਰੇ ਸ਼ੱਕ ਹੋਇਆ। ਜਦੋਂ ਬੋਰੀ ਖੋਲ੍ਹ ਕੇ ਵੇਖੀ ਤਾਂ ਕਣਕ ਦੀ ਥਾਂ ਕਾਫ਼ੀ ਫੂਸ ਭਰਿਆ ਮਿਲਿਆ। ਮਗਰੋਂ ਉਨ੍ਹਾਂ ਤੁਰੰਤ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਪਰ ਉਦੋਂ ਤੱਕ ਕਾਫ਼ੀ ਮਾਲ ਬੋਗੀਆਂ ’ਚ ਲੋਡ ਹੋ ਚੁੱਕਿਆ ਸੀ।
ਐੱਫਸੀਆਈ ਦੇ ਇੰਸਪੈਕਟਰ ਰਵੀ ਕੁਮਾਰ ਨੇ ਦੱਸਿਆ ਕਿ ਕਣਕ ਦੀਆਂ ਬੋਰੀਆਂ ’ਚ ਵਜ਼ਨ ਘੱਟ ਹੋਣ ਦੀ ਸ਼ਿਕਾਇਤ ਮਿਲਣ ਮਗਰੋਂ ਉਨ੍ਹਾਂ ਤੁਰੰਤ ਟੈਕਨੀਕਲ ਟੀਮ ਸਣੇ ਮਾਲ ਗੱਡੀ ’ਚ ਲੋਡ ਹੋਈਆਂ ਕਣਕ ਦੀਆਂ ਬੋਰੀਆਂ ਦੀ ਜਾਂਚ ਕਰਵਾਈ। ਕਰੀਬ ਚਾਰ ਟਰੱਕਾਂ ਵਿੱਚੋਂ ਆਈਆਂ ਬੋਰੀਆਂ ’ਚ ਕਣਕ ਘੱਟ ਪਾਈ ਗਈ ਅਤੇ ਫੂਸ ਭਰਿਆ ਮਿਲਿਆ। ਇਹ ਬੋਰੀਆਂ ਟਰੱਕਾਂ ’ਚ ਲੋਡ ਕਰਕੇ ਵਾਪਸ ਭੇਜ ਦਿੱਤੀਆਂ ਹਨ। ਮੌਕੇ ’ਤੇ ਮੌਜੂਦ ਪਨਗਰੇਨ ਖਰੀਦ ਏਜੰਸੀ ਦੇ ਇੰਸਪੈਕਟਰ ਰਾਜੇਸ਼ ਬਾਂਸਲ ਨੇ ਦੱਸਿਆ ਕਿ ਸਬੰਧਤ ਕਣਕ ਪਨਗਰੇਨ ਵੱਲੋਂ ਖਰੀਦੀ ਗਈ ਸੀ। ਉਨ੍ਹਾਂ ਦੱਸਿਆ ਕਿ ਸਬੰਧਤ ਕਣਕ ਦੀਆਂ ਬੋਰੀਆਂ ਦੇ ਚਾਰ ਟਰੱਕ ਵਾਪਸ ਆੜਤ੍ਵੀ ਨੂੰ ਭੇਜ ਦਿੱਤੇ ਹਨ। ਆੜ੍ਹਤੀ ਵੱਲੋਂ ਸਰਕਾਰ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਰਕਾਰੀ ਹਦਾਇਤਾਂ ਅਨੁਸਾਰ ਆੜ੍ਹਤੀ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।
ਉਧਰ, ਡੀਸੀ ਜਤਿੰਦਰ ਜੋਰਵਾਲ ਦਾ ਕਹਿਣਾ ਹੈ ਕਿ ਮਾਮਲਾ ਧਿਆਨ ’ਚ ਆਉਣ ’ਤੇ ਉਨ੍ਹਾਂ ਵੱਲੋਂ ਤੁਰੰਤ ਡੀਐੱਫਐੱਸਸੀ ਸੰਗਰੂਰ ਨੂੰ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ ਜਿਸ ਮਗਰੋਂ ਚੈਕਿੰਗ ਦੌਰਾਨ ਇਹ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਸੰਗਰੂਰ ਸੰਸਦੀ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸਾਬਕਾ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਰੀ ਮਾਲ ਗੱਡੀ ਦੀ ਚੈਕਿੰਗ ਨਹੀਂ ਹੁੰਦੀ, ਉਹ ਮਾਲ ਗੱਡੀ ਨਹੀਂ ਜਾਣ ਦੇਣਗੇ।

Advertisement

Advertisement
Advertisement