ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੰਮੂ ਕਸ਼ਮੀਰ, ਹਰਿਆਣਾ ਅਤੇ ਯੂਪੀ ’ਚ ਵੀ ਮੀਂਹ ਦਾ ਕਹਿਰ

08:01 AM Jul 10, 2023 IST
ਮਨਾਲੀ ਵਿੱਚ ਐਤਵਾਰ ਨੂੰ ਪਏ ਭਾਰੀ ਮੀਂਹ ਦੌਰਾਨ ਬਿਆਸ ਦਰਿਆ ਦੇ ਪਾਣੀ ’ਚ ਹਡ਼੍ਹਦੀਆਂ ਹੋਈਆਂ ਕਾਰਾਂ। -ਫੋਟੋ: ਪੀਟੀਆਈ

ਨਵੀਂ ਦਿੱਲੀ: ਜੰਮੂ ਕਸ਼ਮੀਰ, ਹਰਿਆਣਾ ਅਤੇ ਯੂਪੀ ’ਚ ਵੀ ਮੀਂਹ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਜੰਮੂ ਕਸ਼ਮੀਰ ਦੀਆਂ ਉੱਚੀ ਚੋਟੀਆਂ ਤੇ ਲੱਦਾਖ ’ਚ ਬਰਫ਼ਬਾਰੀ ਹੋਈ ਹੈ। ਲੱਦਾਖ, ਕਠੂਆ ਅਤੇ ਸਾਂਬਾ ਜ਼ਿਲ੍ਹਿਆਂ ’ਚ ਦਰਿਆਵਾਂ ਅਤੇ ਨਾਲਿਆਂ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਜਾਣ ਕਰਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਡੋਡਾ ਜ਼ਿਲ੍ਹੇ ’ਚ ਬੱਸ ਢਿੱਗ ਦੀ ਚਪੇਟ ’ਚ ਆਉਣ ਕਾਰਨ ਦੋ ਵਿਅਕਤੀ ਮਾਰੇ ਗਏ। ਸ਼ਨਿਚਰਵਾਰ ਨੂੰ ਡੋਗਰਾ ਨਾਲਾ ਪਾਰ ਕਰਨ ਸਮੇਂ ਹੜ੍ਹਾਂ ’ਚ ਵਹਿ ਗਏ ਦੋ ਜਵਾਨਾਂ ਲਾਂਸ ਨਾਇਕ ਤੇਲੂ ਰਾਮ ਤੇ ਨਾਇਬ ਸੂਬੇਦਾਰ ਕੁਲਦੀਪ ਸਿੰਘ ਦੀਆਂ ਅੱਜ ਪੁਣਛ ਜ਼ਿਲ੍ਹੇ ’ਚ ਲਾਸ਼ਾਂ ਮਿਲੀਆਂ ਹਨ। ਇਸ ਦੌਰਾਨ ਕਾਰਗਿਲ ਜ਼ਿਲ੍ਹੇ ਦੇ ਲੇਹ-ਸ੍ਰੀਨਗਰ ਮਾਰਗ ’ਤੇ ਪਿੰਡ ਪੰਡਰਾਸ ਨੇੜੇ ਪਹਾੜੀ ਤੋਂ ਚੱਟਾਨ ਇਕ ਵਾਹਨ ’ਤੇ ਡਿੱਗਣ ਕਾਰਨ ਕਾਰਗਿਲ ਵਾਸੀ ਮੁਹੰਮਦ ਕਾਜ਼ਿਮ ਮਾਰਿਆ ਗਿਆ।

Advertisement

ਲਾਂਸ ਨਾਇਕ ਤੇਲੂ ਰਾਮ, ਨਾਇਬ ਸੂਬੇਦਾਰ ਕੁਲਦੀਪ

ਹਰਿਆਣਾ ’ਚ ਹੜ੍ਹ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਸੂਬੇ ’ਚ ਮਾਰਕੰਡਾ, ਘੱਗਰ ਅਤੇ ਟਾਂਗਰੀ ਦਰਿਆ ਖ਼ਤਰੇ ਦੇ ਨਿਸ਼ਾਨ ਨੇੜੇ ਵਹਿ ਰਹੇ ਹਨ। ਗੁਰੂਗ੍ਰਾਮ ਦੇ ਕਈ ਹਿੱਸਿਆਂ ’ਚ ਪਾਣੀ ਖੜ੍ਹਾ ਹੋਣ ਕਾਰਨ ਆਵਾਜਾਈ ’ਚ ਅੜਿੱਕਾ ਪਿਆ। ਪ੍ਰਸ਼ਾਸਨ ਨੇ ਕਾਰਪੋਰੇਟ ਘਰਾਣਿਆਂ ਨੂੰ ਕਿਹਾ ਹੈ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਸੋਮਵਾਰ ਨੂੰ ਘਰ ਤੋਂ ਹੀ ਕੰਮ ਕਰਨ ਲਈ ਆਖਣ ਅਤੇ ਸਕੂਲਾਂ ’ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਅੰਬਾਲਾ ’ਚ ਵੀ ਮੀਂਹ ਦਾ ਪਾਣੀ ਘਰਾਂ ਅਤੇ ਦੁਕਾਨਾਂ ਅੰਦਰ ਵੜ ਗਿਆ। ਗੁਰੂਗ੍ਰਾਮ ਵਿੱਚ ਭਾਰੀ ਮੀਂਹ ਦੌਰਾਨ ਤਲਾਬ ਵਿੱਚ ਡੁੱਬਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।
ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ’ਚ ਮੋਹਲੇਧਾਰ ਮੀਂਹ ਕਾਰਨ ਇਕ ਘਰ ਦੇ ਟੀਨ ਵਾਲੇ ਸ਼ੈੱਡ ’ਤੇ ਰੁਖ ਡਿੱਗਣ ਕਾਰਨ 10 ਸਾਲ ਦੀ ਲੜਕੀ ਦੀ ਮੌਤ ਹੋ ਗਈ। ਬਲੀਆ ’ਚ ਦੋ ਵੱਖੋ ਵੱਖਰੀਆਂ ਘਟਨਾਵਾਂ ’ਚ ਬਿਜਲੀ ਡਿੱਗਣ ਕਾਰਨ ਦੋ ਵਿਅਕਤੀ ਮਾਰੇ ਗਏ ਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਰਾਜਸਥਾਨ ਦੇ ਕੁਝ ਇਲਾਕਿਆਂ ’ਚ ਦਰਮਿਆਨੇ ਤੋਂ ਭਾਰੀ ਮੀਂਹ ਪਿਆ ਹੈ। -ਪੀਟੀਆਈ

Advertisement
Advertisement
Tags :
ਹਰਿਆਣਾ:ਕਸ਼ਮੀਰਕਹਿਰ:ਜੰਮੂਮੀਂਹਯੂਪੀ:
Advertisement