ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਰਨੀਚਰ ਸ਼ੋਅਰੂਮ ਨੂੰ ਅੱਗ ਲੱਗੀ, ਲੱਖਾਂ ਦਾ ਨੁਕਸਾਨ

09:03 AM May 05, 2024 IST

ਮਨੋਜ ਸ਼ਰਮਾ
ਬਠਿੰਡਾ, 4 ਮਈ
ਜ਼ਿਲ੍ਹਾ ਬਠਿੰਡਾ ਦੇ ਬਰਨਾਲਾ ਬਾਈਪਾਸ ’ਤੇ ਬਣੇ ਫਰਨੀਚਰ ਦੇ ਇੱਕ ਵੱਡੇ ਸ਼ੋਅਰੂਮ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਫਰਨੀਚਰ ਸੜ ਗਿਆ। ਜਾਣਕਾਰੀ ਮੁਤਾਬਕ ਅੱਜ ਬਾਅਦ ਦੁਪਹਿਰ ਬਠਿੰਡਾ-ਬਰਨਾਲਾ ਰੋਡ ’ਤੇ ਰਿਲਾਇੰਸ ਮਾਲ ਦੇ ਨਜ਼ਦੀਕ ਬਣੇ ਅਰਬਨ ਫਰਨੀਚਰ ਹਾਊਸ ਨੂੰ ਦੁਪਹਿਰ ਪੌਣੇ ਚਾਰ ਵਜੇ ਦੇ ਕਰੀਬ ਅੱਗ ਲੱਗ ਗਈ। ਅਗਨੀ ਦੀ ਘਟਨਾ ਬਾਰੇ ਗੁਆਂਢੀਆਂ ਵੱਲੋਂ ਦੱਸਿਆ ਗਿਆ ਕਿ ਉੱਪਰ ਵਾਲੀ ਮੰਜ਼ਿਲ ਨੂੰ ਅੱਗ ਲੱਗੀ ਹੋਈ ਹੈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਬਠਿੰਡਾ ਦੇ ਪੰਜ ਫਾਇਰ ਟੈਂਡਰਾਂ ਵੱਲੋਂ ਤਿੰਨ ਘੰਟਿਆਂ ਦੀ ਕਰੜੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਇਸ ਘਟਨਾ ਵਿੱਚ ਲੱਖਾਂ ਰੁਪਏ ਦਾ ਫਰਨੀਚਰ ਬੁਰੀ ਤਰ੍ਹਾਂ ਸੜ ਜਾਣ ਦਾ ਅਨੁਮਾਨ ਹੈ। ਅੱਗ ਲੱਗਣ ਦੇ ਕਾਰਨਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਸਬ ਫ਼ਾਇਰ ਅਫਸਰ ਬਠਿੰਡਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਸੂਚਨਾ ਮਿਲਣ ’ਤੇ ਉਨ੍ਹਾਂ ਦੇ 5 ਤੋਂ 6 ਫਾਇਰ ਟੈਂਡਰ ਮੌਕੇ ’ਤੇ ਪੁੱਜੇ ਸਨ ਜਿਨ੍ਹਾਂ ਦੀ ਅਗਵਾਈ ਲੀਡਿੰਗ ਫਾਇਰਮਾਨ ਅਮਨਦੀਪ ਸਿੰਘ, ਲਖਬੀਰ ਸਿੰਘ ਰਣਜੀਤ ਸਿੰਘ, ਜਗਦੀਪ ਸਿੰਘ ਵੱਲੋਂ ਕੀਤੀ ਗਈ ਜਿਨ੍ਹਾਂ ਵੱਲੋਂ ਦੇਰ ਸ਼ਾਮ 7 ਤੱਕ ਅੱਗ ’ਤੇ ਕਾਬੂ ਪਾਇਆ ਗਿਆ। ਸ਼ੋਅਰੂਮ ਦੇ ਮਾਲਕ ਕਰਮਜੀਤ ਸਿੰਘ ਪੁੱਤਰ ਸਤਨਾਮ ਸਿੰਘ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਦੱਸੀ ਜਾ ਰਹੀ। ਉਨ੍ਹਾਂ ਕਿਹਾ ਕਿ ਉੱਪਰਲੀ ਮੰਜ਼ਿਲ ’ਤੇ ਸੋਫੇ, ਕੁਰਸੀਆਂ ਤੇ ਬੈੱਡਾਂ ਵਗੈਰਾ ਦਾ ਸਟਾਕ ਪਿਆ ਸੀ ਜੋ ਬਿਲਕੁਲ ਰਾਖ ਹੋ ਗਿਆ ਹੈ।

Advertisement

Advertisement
Advertisement