For the best experience, open
https://m.punjabitribuneonline.com
on your mobile browser.
Advertisement

ਫਰਨੈਸ ਹਾਦਸਾ: ਇਕ ਪਰਵਾਸੀ ਮਜ਼ਦੂਰ ਦੀ ਮੌਤ

11:40 AM Mar 23, 2024 IST
ਫਰਨੈਸ ਹਾਦਸਾ  ਇਕ ਪਰਵਾਸੀ ਮਜ਼ਦੂਰ ਦੀ ਮੌਤ
Advertisement

ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 22 ਮਾਰਚ
ਇੱਥੇ ਸੀ.ਐੱਸ. ਕਾਸਟਿੰਗ ਦੀ ਭੱਠੀ ਵਿੱਚ ਦੋ ਦਿਨ ਪਹਿਲਾਂ ਵਾਪਰੇ ਹਾਦਸੇ ਕਾਰਨ ਝੁਲਸੇ ਛੇ ਮਜ਼ਦੂਰਾਂ ਵਿੱਚੋਂ ਇਕ ਮਜ਼ਦੂਰ ਦੀ ਮੌਤ ਹੋ ਗਈ ਹੈ ਜਦੋਂਕਿ ਦੋ ਦੀ ਹਾਲਤ ਅਜੇ ਵੀ ਗੰਭੀਰ ਦੱਸੀ ਜਾ ਰਹੀ ਹੈ। ਭੱਠੀ ’ਤੇ ਕੰਮ ਕਰਦੇ ਸਮੇਂ ਇਨ੍ਹਾਂ ਮਜ਼ਦੂਰਾਂ ’ਤੇ ਗਰਮ ਲੋਹਾ ਪੈ ਗਿਆ ਸੀ ਜਿਸ ਕਾਰਨ ਉਹ ਬੂਰੀ ਤਰ੍ਹਾਂ ਝੁਲਸ ਗਏ ਸਨ। ਇਨ੍ਹਾਂ ਮਜ਼ਦੂਰਾਂ ’ਚੋਂ ਦੋ ਮਜ਼ਦੂਰਾਂ ਨੂੰ ਡੀਐੱਮਸੀ ਹਸਪਤਾਲ ਲੁਧਿਆਣਾ, ਤਿੰਨ ਨੂੰ ਸਿਵਲ ਹਸਪਤਾਲ ਅਤੇ ਇਕ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸੇ ਦੌਰਾਨ ਸਥਾਨਕ ਪੁਲੀਸ ਨੇ ਇਸ ਮਾਮਲੇ ਸਬੰਧੀ ਫ਼ੈਕਟਰੀ ਮਾਲਕ ਅਤੇ ਠੇਕੇਦਾਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×