ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੈਨੇਡਾ ਵਿੱਚ ਕਤਲ ਹੋਏ ਨੌਜਵਾਨ ਦਾ ਸਸਕਾਰ

05:49 PM May 06, 2024 IST

ਪੱਤਰ ਪ੍ਰੇਰਕ

Advertisement

ਅਮਰਗੜ੍ਹ, 6 ਮਈ

ਪਿੰਡ ਤੋਲੇਵਾਲ ਦੇ ਨੌਜਵਾਨ ਕੁਲਵਿੰਦਰ ਸਿੰਘ ਸੋਹੀ (27) ਦੀ ਲਾਸ਼ ਕਰੀਬ ਦੋ ਹਫਤੇ ਮਗਰੋਂ ਅੱਜ ਪਿੰਡ ਪਹੁੰਚ ਗਈ। ਪੁੱਤਰ ਦੀ ਲਾਸ਼ ਵੇਖ ਕੇ ਮਾਤਾ ਬੀਰਪਾਲ ਕੌਰ ਤੇ ਪਿਤਾ ਗੁਰਪ੍ਰੀਤ ਸਿੰਘ ਦਾ ਬੁਰਾ ਹਾਲ ਸੀ। ਜ਼ਿਕਰਯੋਗ ਹੈ ਕਿ ਕੁਲਵਿੰਦਰ ਸਿੰਘ ਸੋਹੀ 2018 ਵਿੱਚ ਕੈਨੇਡਾ ਗਿਆ ਸੀ। ਉਸ ਦਾ ਪਿਛਲੇ ਦਿਨੀਂ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਕਤਲ ਹੋ ਗਿਆ ਸੀ। ਅੱਜ ਸਸਕਾਰ ਮੌਕੇ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੀ ਪਤਨੀ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ, ਦਸਮੇਸ਼ ਮਕੈਨੀਕਲ ਵਰਕਸ ਦੇ ਐੱਮਡੀ ਸਵਰਨਜੀਤ ਸਿੰਘ, ਸੀਨੀਅਰ ਆਗੂ ਸਰਬਜੀਤ ਸਿੰਘ ਗੋਗੀ, ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਬਾਵਾ, ਅਕਾਲੀ ਦਲ ਦੇ ਬਲਾਕ ਪ੍ਰਧਾਨ ਦਿਲਬਾਗ ਸਿੰਘ ਖੇੜੀਸੋਢੀਆਂ, ਸੀਨੀਅਰ ਆਗੂ ਕੁਲਦੀਪ ਸਿੰਘ ਪੇਟੂ, ਸੀਨੀਅਰ ਆਗੂ ਸੁੱਖਾ ਤੋਲੇਵਾਲ, ਸਾਬਕਾ ਚੇਅਰਮੈਨ ਹਰਬੰਸ ਸਿੰਘ ਚੌਂਦਾ, ਸਾਬਕਾ ਚੇਅਰਮੈਨ ਪਲਵਿੰਦਰ ਸਿੰਘ ਝੂੰਦਾਂ, ਸਾਬਕਾ ਸਰਪੰਚ ਸਰਜੀਤ ਸਿੰਘ ਖੇੜੀ, ਭੁਪਿੰਦਰ ਸਿੰਘ ਲਾਂਗੜੀਆਂ, ਹਰਸ਼ ਸਿੰਗਲਾ, ਹਰਫੂਲ ਸਿੰਘ ਨਿਆਮਤਪੁਰ, ਜਰਨੈਲ ਸਿੰਘ ਸਾਮਲ ਹੋਏ।

Advertisement

Advertisement
Advertisement