ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਮਰੇਡ ਜਗਜੀਤ ਸਿੰਘ ਸੋਹਲ ਦਾ ਸਸਕਾਰ

08:05 AM Oct 22, 2024 IST

ਪੱਤਰ ਪ੍ਰੇਰਕ
ਪਟਿਆਲਾ, 21 ਅਕਤੂਬਰ
ਪੰਜਾਬ ਦੇ ਉੱਘੇ ਨਕਸਲੀ ਆਗੂ, ਸੀਪੀਆਈ (ਐੱਮਐੱਲ) ਦੀ ਪਹਿਲੀ ਕੇਂਦਰੀ ਕਮੇਟੀ ਦੇ ਮੈਂਬਰ ਅਤੇ ਸੀਓਸੀ ਸੀਪੀਆਈ (ਐੱਮਐੱਲ), ਜਿਸ ਨੂੰ ਪੰਜਾਬ ਵਿੱਚ ਚਾਰੂ ਗਰੁੱਪ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ, ਦੇ ਸੂਬਾ ਸਕੱਤਰ ਅਤੇ ਬਾਅਦ ਵਿੱਚ ਜਨਰਲ ਸਕੱਤਰ ਰਹੇ ਕਾਮਰੇਡ ਜਗਜੀਤ ਸਿੰਘ ਸੋਹਲ ਉਰਫ਼ ਕਾਮਰੇਡ ਸ਼ਰਮਾ (95) ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਇੱਥੇ ਵੱਖ-ਵੱਖ ਜਥੇਬੰਦੀਆਂ ਤੇ ਪਾਰਟੀਆਂ ਵੱਲੋਂ ਆਪਣੇ ਝੰਡੇ ਅਤੇ ਫੁੱਲ ਮਾਲਾਵਾਂ ਪਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਕਾਮਰੇਡ ਸੋਹਲ ਦੀ ਜੀਵਨ ਸਾਥਣ ਕਾਮਰੇਡ ਵਿਮਲਾ ਉਰਫ਼ ਕਮਲੇਸ਼ ਅਤੇ ਉਨ੍ਹਾਂ ਦਾ ਪੁੱਤਰ ਵੀ ਮੌਜੂਦ ਸਨ। ਉਹ ਨਕਸਲਬਾੜੀ ਲਹਿਰ ਸਮੇਂ ਤੋਂ ਹੀ ਗੁਪਤਵਾਸ ਜੀਵਨ ਜੀਅ ਰਹੇ ਸਨ। ਉਨ੍ਹਾਂ ਪੈਪਸੂ ਦੀ ਮੁਜ਼ਾਰਾ ਲਹਿਰ ’ਚ ਸਰਗਰਮ ਹੋਣ ਤੋਂ ਇਲਾਵਾ ਖੱਬੇ ਪੱਖੀ ਪਾਰਟੀਆਂ ਵਿੱਚ ਕੰਮ ਕੀਤਾ।

Advertisement

Advertisement