ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੇਜਰੀਵਾਲ ਖ਼ਿਲਾਫ਼ ਫੰਡਿੰਗ ਦੇ ਦੋਸ਼ ਮਨਘੜਤ: ਜਗਮੀਤ ਬਰਾੜ

07:49 AM May 08, 2024 IST

ਪੱਤਰ ਪ੍ਰੇਰਕ
ਮਾਨਸਾ, 7 ਮਈ
ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ‘ਸਿੱਖਜ਼ ਫਾਰ ਜਸਟਿਸ’ ਤੋਂ ਕਥਿਤ ਫੰਡ ਹਾਸਲ ਕਰਨ ਦੇ ਲਾਏ ਜਾ ਰਹੇ ਦੋਸ਼ ਉਨ੍ਹਾਂ ਦੀ ਜ਼ਮਾਨਤ ਨੂੰ ਰੋਕਣ ਲਈ ਲਾਈਆਂ ਝੂਠੀਆਂ ਤੋਹਮਤਾਂ ਤੋਂ ਵੱਧ ਹੋਰ ਕੁਝ ਨਹੀਂ ਹਨ। ਅਜਿਹੇ ਦੋਸ਼ ਮਨਘੜਤ ਅਤੇ ਸੋਚੀ-ਸਮਝੀ ਚਾਲ ਹੈ। ਆਪਣੇ ਟਵੀਟ ’ਚ ਸ੍ਰੀ ਬਰਾੜ ਨੇ ਕਿਹਾ ਕਿ 2014 ਤੋਂ 2024 ਵਿਚਕਾਰ ‘ਸਿੱਖਜ਼ ਫਾਰ ਜਸਟਿਸ’ ਤੋਂ 16 ਮਿਲੀਅਨ ਡਾਲਰ ਫੰਡ ਪ੍ਰਾਪਤ ਕਰਨ ਦੇ ਦੋਸ਼ ਭਾਜਪਾ ਦੀ ਕੇਜਰੀਵਾਲ ਖਿਲਾਫ਼ ਡੂੰਘੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਖ਼ਿਲਾਫ਼ ਅਕਾਲੀ ਦਲ ਵੱਲੋਂ ਪ੍ਰੋ. ਭੁੱਲਰ ਦੀ ਸਜ਼ਾ ਵਾਲੀ ਫਾਈਲ ਰੋਕਣ ਲਈ ਹੁਣ ਤੱਕ ਦੋਸ਼ ਲੱਗਦੇ ਰਹੇ ਹਨ, ਫਿਰ ਉਨ੍ਹਾਂ ਵੱਲੋਂ ਅਜਿਹੇ ਫੰਡ ਹਾਸਲ ਕਰਨ ਦੇ ਦੋਸ਼ ਬੇਬੁਨਿਆਦ ਅਤੇ ਝੂਠੇ ਜਾਪਦੇ ਹਨ।

Advertisement

Advertisement
Advertisement