ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਨੀਪੁਰ ਹਿੰਸਾ ਵਿਰੁੱਧ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ

09:12 AM Aug 10, 2023 IST
ਜਲੰਧਰ ’ਚ ਬੁੱਧਵਾਰ ਨੂੰ ਬੰਦ ਪਈ ਇਕ ਮਾਰਕੀਟ ’ਚੋਂ ਲੰਘਦੇ ਹੋਏ ਰਾਹਗੀਰ। ਫੋਟੋ: ਸਰਬਜੀਤ ਸਿੰਘ

ਹਤਿੰਦਰ ਮਹਿਤਾ
ਜਲੰਧਰ, 9 ਅਗਸਤ
ਈਸਾਈ ਭਾਈਚਾਰੇ ਵਲੋਂ ਦਿੱਤੀ ਪੰਜਾਬ ਬੰਦ ਦੀ ਕਾਲ ਦੌਰਾਨ ਜਲੰਧਰ ਜ਼ਿਲ੍ਹਾ ਪੂਰਨ ਤੌਰ ’ਤੇ ਬੰਦ ਰਿਹਾ। ਈਸਾਈ ਭਾਈਚਾਰੇ ਅਤੇ ਹੋਰ ਸੰਗਠਨਾਂ ਵਲੋਂ ਪੀਏਪੀ ਚੌਂਕ, ਅੰਬੇਦਕਰ ਚੌਂਕ, ਭਗਵਾਨ ਵਾਲਮੀਕ ਚੌਂਕ, ਰਵੀਦਾਸ ਚੌਂਕ, ਕਪੂਰਥਲਾ ਚੌਂਕ, ਰਾਮਾਂਮੰਡੀ ਚੌਂਕ, ਆਦਮਪੁਰ ਨਹਿਰ ਵਾਲਾ ਪੁਲ, ਅਲਾਵਲਪੁਰ ਸਮੇਤ ਹੋਰ ਚੌਂਕਾਂ ਵਿਚ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਸਮਂੇ ਮੁੱਖ ਹਾਇਵੇ’ਤੇ ਪ੍ਰਦਰਸ਼ਨਕਾਰੀਆਂ ਨੇ ਧਰਨਾ ਦਿੱਤਾ ਤੇ ਕਈ ਥਾਂਵਾਂ ’ਤੇ ਖੱੁਲੀਆਂ ਦੁਕਾਨਾਂ ਨੂੰ ਬੰਦ ਕਰਵਾਇਆ। ਜਿਸ ਕਾਰਨ ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ ਤੇ ਕਈ ਲੋਕ ਪਿੰਡਾਂ ਦੀਆਂ ਲਿੰਕ ਸੜਕਾਂ ਰਾਹੀਂ ਆਪਣੀ ਮੰਜਿਲ’ਤੇ ਪਹੁੰਚਦੇ ਦੇਖੇ ਗਏ।

Advertisement

ਪੰਜਾਬ ਬੰਦ ਦੇ ਸੱਦੇ ਦੌਰਾਨ ਜਲੰਧਰ-ਅੰਮਿ੍ਤਸਰ ਕੌਮੀ ਮਾਰਗ ’ਤੇ ਲੱਗਿਆ ਜਾਮ। ਫੋਟੋ: ਮਲਕੀਤ ਸਿੰਘ

ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਮਨੀਪੁਰ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਅਤੇ ਔਰਤਾਂ ਨੂੰ ਜ਼ਲੀਲ ਕਰਨ ਦੇ ਰੋਸ ਵਜੋਂ ਈਸਾਈ ਭਾਈਚਾਰੇ ਵੱਲੋਂ ਅੱਜ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਅੰਮ੍ਰਿਤਸਰ ਵਿੱਚ ਬੰਦ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ ਹੈ। ਸ਼ਹਿਰ ਵਿਚ ਬੰਦ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਪਰ ਦਿਹਾਤੀ ਖੇਤਰ ਵਿਚ ਬੰਦ ਦਾ ਕੋਈ ਵਿਸ਼ੇਸ਼ ਪ੍ਰਭਾਵ ਨਹੀਂ ਸੀ। ਇਸ ਦੌਰਾਨ ਇਸਾਈ ਭਾਈਚਾਰੇ ਦੀਆਂ ਜਥੇਬੰਦੀਆਂ ਵੱਲੋਂ ਜਲੂਸ ਆਦਿ ਕੱਢਕੇ ਕਈ ਥਾਵਾਂ ਤੇ ਜਬਰੀ ਦੁਕਾਨਾਂ ਬੰਦ ਕਰਵਾਈਆਂ ਗਈਆਂ ਹਨ। ਸ਼ਹਿਰ ਵਿੱਚ ਰੇਲਵੇ ਲਿੰਕ ਰੋਡ , ਟੇਲਰ ਰੋਡ , ਕੋਰਟ ਰੋਡ , ਕੂਇੰਨਜ ਰੋਡ, ਲਾਰੈਂਸ ਰੋਡ, ਮਾਲ ਰੋਡ ਤੇ ਹੋਰ ਕਈ ਇਲਾਕੇ ਪੂਰਾ ਦਿਨ ਬੰਦ ਰਹੇ। ਇਨਾ ਇਲਾਕਿਆਂ ਵਿੱਚ ਦੁਕਾਨਾਂ ਅਤੇ ਹੋਰ ਕਾਰੋਬਾਰੀ ਅਦਾਰੇ ਲਗਭਗ ਸਾਰਾ ਦਿਨ ਬੰਦ ਰਹੇ। ਪਰ ਆਵਾਜਾਈ ਨਿਰੰਤਰ ਚਲਦੀ ਰਹੀ ਅਤੇ ਇਸ ਵਿੱਚ ਕੋਈ ਵਿਘਨ ਨਹੀਂ ਪਿਆ। ਇਸ ਦੌਰਾਨ ਇਸਾਈ ਭਾਈਚਾਰੇ ਦੀਆਂ ਕੁਝ ਜਥੇਬੰਦੀਆਂ ਵੱਲੋਂ ਲਾਰੈਂਸ ਰੋਡ, ਮਾਲ ਰੋਡ ਅਤੇ ਹੋਰ ਇਲਾਕਿਆਂ ਵਿੱਚ ਰੋਸ ਜਲੂਸ ਕੱਢਕੇ ਦੁਕਾਨਾਂ ਬੰਦ ਕਰਵਾਈਆਂ ਗਈਆਂ । ਕੁਝ ਥਾਵਾਂ ਤੇ ਸਕੂਲ ਵੀ ਬੰਦ ਕਰਵਾਏ ਗਏ। ਸ਼ਹਿਰ ਦੇ ਅੰਦਰ ਇਲਾਕੇ ਵਿੱਚ ਆਮ ਦਿਨਾਂ ਵਾਂਗ ਦੁਕਾਨਾਂ ਆਦਿ ਖੁੱਲ੍ਹੀਆਂ ਰਹੀਆਂ।
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਪੰਜਾਬ ਬੰਦ ਦੇ ਸੱਦੇ ਨੂੰ ਧਾਰੀਵਾਲ ਇਲਾਕੇ ਅੰਦਰ ਭਰਵਾਂ ਹੁੰਗਾਰਾ ਮਿਲਿਆ। ਇਥੇ ਸ਼ਹਿਰ ਸਾਰਾ ਦਿਨ ਬਾਜਾਰ ਬੰਦ ਰਹੇ ਅਤੇ ਸ਼ਹਿਰ ਅੰਦਰ ਬਜ਼ਾਰਾਂ ਵਿੱਚ ਸੁੰਨਸਾਨ ਪਸਰੀ ਰਹੀ।
ਸ਼ਾਹਕੋਟ (ਗੁਰਮੀਤ ਖੋਸਲਾ): ਪੰਜਾਬ ਬੰਦ ਦੇ ਦਿਤੇ ਸੱਦੇ ’ਤੇ ਅੱਜ ਸ਼ਾਹਕੋਟ ਤੇ ਲੋਹੀਆਂ ਖਾਸ ਮੁਕੰਮਲ ਬੰਦ ਰਿਹਾ। ਨਜ਼ਦੀਕੀ ਪਿੰਡ ਮਲਸੀਆਂ ਦਾ ਸਮੁੱਚਾ ਬਜਾਰ ਆਮ ਵਾਂਗ ਖੁੱਲ੍ਹਾ ਰਿਹਾ। ਬੈਂਕਾਂ,ਸਕੂਲ ਅਤੇ ਸਰਕਾਰੀ ਅਦਾਰੇ ਖੁੱਲ੍ਹੇ ਰਹੇ। ਸਰਕਾਰੀ ਤੇ ਨਿਜੀ ਬੱਸਾਂ ਵੀ ਆਮ ਵਾਂਗ ਚਲਦੀਆਂ ਰਹੀਆਂ।
ਤਲਵਾੜਾ (ਦੀਪਕ ਠਾਕੁਰ): ਮਨੀਪੁਰ ਹਿੰਸਾ ਦੇ ਵਿਰੋਧ ’ਚ ਤਲਵਾੜਾ ਅਤੇ ਹਾਜੀਪੁਰ ਬਾਜ਼ਾਰ ਬੰਦ ਰਹੇ। ਤਲਵਾੜਾ ਦੇ ਸਬਜ਼ੀ ਮੰਡੀ ਚੌਂਕ ’ਤੇ ਸਮਾਜਿਕ ਸੰਗਠਨਾਂ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਨੇ ਨੁੰਮਾਇੰਦਿਆਂ ਨੇ ਇੱਕੋ ਮੰਚ ’ਤੇ ਆਣ ਕੇ ਭਾਜਪਾ ਵੱਲੋਂ ਦੇਸ਼ ਵਿੱਚ ਸ਼ੁਰੂ ਕੀਤੀ ਫਿਰਕੂ ਧਰੂਵੀਕਰਨ ਦੀ ਸਿਆਸਤ ਦਾ ਡੱਟਵਾਂ ਵਿਰੋਧੀ ਕੀਤਾ।
ਕਾਦੀਆਂ (ਮਕਬੂਲ ਅਹਿਮਦ): ਪੰਜਾਬ ਬੰਦ ਦੇ ਸੱਦੇ ਕਾਦੀਆਂ ’ਚ ਬੰਦ ਨੂੰ ਭਰਪੂਰ ਹੁੰਗਾਰਾ ਮਿਲਿਆ। ਪੂਰਾ ਸ਼ਹਿਰ ਪੂਰੀ ਤਰਾਂ ਬੰਦ ਰਿਹਾ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੀ ਬੰਦ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ ਦੁਕਾਨਾਂ ਬੰਦ ਰੱਖਿਆਂ। ਜਦਕਿ ਅਹਿਮਦੀਆ ਮੁਸਲਿਮ ਜਮਾਤ ਦੇ ਸਾਰੇ ਵਿੱਦਿਅਕ ਅਤੇ ਪ੍ਰਾਈਵੇਟ ਅਦਾਰੇ ਵੀ ਬੰਦ ਰਹੇ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਪੰਜਾਬ ਬੰਦ ਦੇ ਸੱਦੇ ਨੂੰ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ’ਚ ਭਰਵਾਂ ਹੁੰਗਾਰਾ ਮਿਲਿਆ। ਬਜ਼ਾਰ ਲਗਪਗ ਮੁਕੰਮਲ ਬੰਦ ਰਹੇ ਅਤੇ ਆਵਾਜਾਈ ਨਾਮਾਤਰ ਰਹੀ। ਵਿਦਿਅਕ ਅਦਾਰੇ ਵੀ ਬੰਦ ਰਹੇ। ਮਸੀਹੀ ਤੇ ਹੋਰ ਜਥੇਬੰਦੀਆਂ ਨੇ ਸ਼ਹਿਰ ਵਿਚ ਰੋਸ ਮਾਰਚ ਕੱਢ ਕੇ ਮਨੀਪੁਰ ਵਿਖੇ ਔਰਤਾਂ ’ਤੇ ਹੋਏ ਜਬਰ ਅਤੇ ਹੋਰ ਹਿੰਸਕ ਘਟਨਾਵਾਂ ਪ੍ਰਤੀ ਰੋਸ ਜਾਹਿਰ ਕੀਤਾ।
ਭੋਗਪੁਰ (ਬਲਵਿੰਦਰ ਸਿੰਘ ਭੰਗੂ): ਸ਼ਹਿਰ ’ਚ ਸਿਵਾਏ ਦਵਾਈਆਂ ਦੀਆਂ ਦੁਕਾਨਾਂ ਤੋਂ ਸ ਸਾਰੇ ਬਜ਼ਾਰ ਪੂਰਨ ਤੌਰ ‘ਤੇ ਬੰਦ ਰਹੇ ਅਤੇ ਟਾਵੀਂ ਟਾਵੀਂ ਬੱਸਾਂ ਸੜਕਾਂ ‘ਤੇ ਚਲਦੀਆਂ ਨਜ਼ਰ ਆਈਆਂ।
ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਪੰਜਾਬ ਬੰਦ ਦੇ ਸੱਦੇ ਨੂੰ ਕਾਹਨੂੰਵਾਨ ਖੇਤਰ ਵਿੱਚ ਪੂਰਨ ਸਮਰਥਨ ਮਿਲਿਆ ਹੈ। ਇਸ ਖੇਤਰ ਵਿੱਚ ਪੈਂਦੇ ਕਸਬੇ ਸਠਿਆਲੀ ਪੁਲ, ਚੱਕ ਸ਼ਰੀਫ਼, ਭੈਣੀ ਮੀਆਂ ਖਾਂ, ਤੁਗਲਵਾਲ, ਕੋਟ ਟੋਡਰ ਮੱਲ, ਸੈਦੋਵਾਲ ਖੁਰਦ ਆਦਿ ਦੇ ਬਾਜ਼ਾਰ ਮੁਕੰਮਲ ਰੂਪ ਵਿੱਚ ਬੰਦ ਰਹੇ।
ਚੇਤਨਪੁਰਾ (ਪੱਤਰ ਪ੍ਰੇਰਕ): ਬੀਤੇ ਦਿਨੀ ਹੋਏ ਮਨੀਪੁਰ ਕਾਂਡ ਦੇ ਵਿਰੋਧ ਵਿੱਚ ਇਸਾਈ ਅਤੇ ਵਾਲਮੀਕ ਭਾਈਚਾਰੇ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਕਸਬਾ ਰਾਜਾਸਾਂਸੀ, ਅੱਡਾ ਕੁੱਕੜਾਂਵਾਲਾ ਹਰਸ਼ਾਂ ਛੀਨਾ, ਅੱਡਾ ਭਲਾ ਪਿੰਡ, ਚੌਂਕ ਮੀਰਾਂਕੋਟ ਏਅਰ ਪੋਰਟ ਰੋਡ ਤੇ ਕ੍ਰਿਸ਼ਚੀਅਨ ਦਲ ਵਾਲਮੀਕਿ ਸਮਾਜ ਵੱਲੋਂ ਸ਼ਾਂਤਮਈ ਰੋਸ ਮਾਰਚ ਕੱਢਿਆ ਗਿਆ ਤੇ ਬਾਜਾਰ ਬੰਦ ਕਰਵਾਏ ਗਏ।
ਫਗਵਾੜਾ (ਜਸਬੀਰ ਸਿੰਘ ਚਾਨਾ): ਮਨੀਪੁਰ ’ਚ ਵਾਪਰੀ ਮੰਦਭਾਗੀ ਘਟਨਾ ਦੇ ਰੋਸ ਵਜੋਂ ਅੱਜ ਵੱਖ ਵੱਖ ਜਥੇਬੰਦੀਆਂ ਵਲੋਂ ਭਾਰਤ ਬੰਦ ਦੇ ਸੱਦੇ ’ਤੇ ਫਗਵਾੜਾ ਦੇ ਮੁੱਖ ਬਾਜ਼ਾਰ ਪੂਰਨ ਤੌਰ ’ਤੇ ਬੰਦ ਰਹੇ ਜਿਨ੍ਹਾਂ ’ਚ ਗਊਸ਼ਾਲਾ ਰੋਡ, ਬਾਂਸਾ ਬਾਜ਼ਾਰ, ਸਰਾਏ ਰੋਡ, ਸਿਨੇਮਾ ਰੋਡ, ਰੇਲਵੇ ਰੋਡ, ਬੰਗਾ ਰੋਡ, ਗਾਂਧੀ ਚੌਂਕ, ਗੁੜ ਮੰਡੀ ਦੀ ਮਾਰੀਕਟ ਬੰਦ ਰਹੀ।

 

Advertisement

ਈਸਾਈ ਭਾਈਚਾਰੇ ਨੇ ਗੁਰਦਾਸਪੁਰ ’ਚ ਖੁੱਲ੍ਹੀਆਂ ਦੁਕਾਨਾਂ ਕਰਵਾਈਆਂ ਬੰਦ

ਸ਼ਹਿਰ ਵਿੱਚ ਦੁਕਾਨਾਂ ਬੰਦ ਕਰਵਾਉਂਦੇ ਇਸਾਈ ਭਾਈਚਾਰੇ ਦੇ ਲੋਕ।

ਗੁਰਦਾਸਪੁਰ (ਕੇ.ਪੀ ਸਿੰਘ): ਈਸਾਈ ਭਾਈਚਾਰੇ ਵੱਲੋਂ ਦਿੱਤੀ ਪੰਜਾਬ ਬੰਦ ਦੀ ਕਾਲ ਦੌਰਾਨ ਗੁਰਦਾਸਪੁਰ ਸ਼ਹਿਰ ਬੰਦ ਰਿਹਾ । ਫਲ, ਸਬਜ਼ੀ, ਦਵਾਈਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ । ਇਸਾਈ ਭਾਈਚਾਰੇ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ ਅਤੇ ਖੁੱਲ੍ਹੀਆਂ ਦੁਕਾਨਾਂ ਨੂੰ ਬੰਦ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਸੁਰੱਖਿਆ ਨੂੰ ਦੇਖਦੇ ਹੋਏ ਸਕੂਲ ਬੰਦ ਰਹੇ । ਹਰ ਚੌਂਕ ’ਤੇ ਪੁਲੀਸ ਤਾਇਨਾਤ ਕੀਤੀ ਗਈ ਸੀ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਨਾ ਵਾਪਰੇ।

ਮੈਡੀਕਲ ਸਟੋਰਾਂ ਨੂੰ ਛੱਡ ਕੇ ਬਾਕੀ ਦੁਕਾਨਾਂ ਰਹੀਆਂ ਬੰਦ
ਅਜਨਾਲਾ (ਪੱਤਰ ਪ੍ਰੇਰਕ): ਪੰਜਾਬ ਬੰਦ ਰੱਖਣ ਦੇ ਦਿੱਤੇ ਸੱਦੇ ਦੌਰਾਨ ਅਜਨਾਲਾ ਸ਼ਹਿਰ ਅਤੇ ਨੇੜਲੇ ਕਸਬਿਆਂ ਦੇ ਬਜ਼ਾਰ ਬੰਦ ਰਹੇ ਜਦ ਕਿ ਸਿਹਤ ਸੇਵਾਵਾਂ ਦੇਣ ਵਾਲੇ ਮੈਡੀਕਲ ਸਟੋਰ ਅਤੇ ਕੁਝ ਕੁ ਸ਼ਰਾਬ ਦੇ ਠੇਕੇ ਖੁੱਲ੍ਹੇ ਰਹੇ ਅਤੇ ਆਵਾਜਾਈ ਵੀ ਆਮ ਦਿਨਾਂ ਵਾਂਗ ਚਲਦੀ ਰਹੀ।ਅੱਜ ਸਵੇਰ ਸਮੇਂ ਮਸੀਹ ਅਤੇ ਵਾਲਮੀਕਿ ਭਾਈਚਾਏ ਦੇ ਲੋਕਾਂ ਨੇ ਕੁਝ ਖੁੱਲੀਆਂ ਦੁਕਾਨਾਂ ਨੂੰ ਬੰਦ ਵੀ ਕਰਵਾਇਆ ਗਿਆ।ਬਾਜ਼ਾਰਾਂ ਵਿਚਲੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਮਨੀਪੁਰ ਵਿੱਚ ਵਾਪਰੀਆਂ ਘਟਨਾਵਾਂ ਤੇ ਚਿੰਤਾ ਜਾਹਰ ਕਰਦਿਆਂ ਜਿੱਥੇ ਇਸ ਘਟਨਾਂ ਦੀ ਖੁੱਲ ਕੇ ਨਿੰਦਾ ਕੀਤੀ ਉੱਥੇ ਹੀ ਦੁਕਾਨਾਂ ਬੰਦ ਹੋਣ ਨਾਲ ਖਰੀਦੋ-ਫਰੋਖਤ ਕਰਨ ਆਏ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾਂ ਪਿਆ।

Advertisement
Advertisement