ਭਗੌੜੇ ਇਸਲਾਮੀ ਪ੍ਰਚਾਰਕ ਜ਼ਾਕਿਰ ਨਾਇਕ ਦਾ ਪਾਕਿਸਤਾਨ ਪੁੱਜਣ ’ਤੇ ਨਿੱਘਾ ਸਵਾਗਤ
07:25 AM Oct 02, 2024 IST
ਇਸਲਾਮਾਬਾਦ:
Advertisement
ਮਨੀ ਲਾਂਡਰਿੰਗ ਦੇ ਕਥਿਤ ਦੋਸ਼ਾਂ ਤਹਿਤ ਲੋੜੀਂਦਾ ਵਿਵਾਦਤ ਇਸਲਾਮੀ ਪ੍ਰਚਾਰਕ ਜ਼ਾਕਿਰ ਨਾਇਕ ਪਾਕਿਸਤਾਨ ਦੇ ਸੱਦੇ ’ਤੇ ਅੱਜ ਸਵੇਰੇ ਸਖ਼ਤ ਸੁਰੱਖਿਆ ਵਿਚਾਲੇ ਪਾਕਿਸਤਾਨ ਪਹੁੰਚ ਗਿਆ। ਉਹ ਇੱਥੇ ਇਸਲਾਮਾਬਾਦ, ਕਰਾਚੀ ਤੇ ਲਾਹੌਰ ਵਿੱਚ ਆਪਣੇ ਭਾਸ਼ਣਾਂ ਦੀ ਲੜੀ ਲਈ ਪੁੱਜਿਆ ਹੈ। ਟ੍ਰਿਬਿਊਨ ਐਕਸਪ੍ਰੈੱਸ ਮੁਤਾਬਕ ਉਸ ਨੇ ਦੇਸ਼ ਭਰ ਵਿੱਚ ਜਨਤਕ ਸਭਾਵਾਂ ਕਰਨੀਆਂ ਹਨ। ਉਸ ਦੇ ਨਾਲ ਉਸ ਦਾ ਪੁੱਤਰ ਫਰੀਕ ਨਾਇਕ ਵੀ ਹੈ, ਜੋ ਇਸਲਾਮੀ ਸਕਾਲਰ ਹੈ ਅਤੇ ਇਨ੍ਹਾਂ ਭਾਸ਼ਣਾਂ ਲਈ ਉਹ ਜ਼ਾਕਿਰ ਦੇ ਨਾਲ ਦੇਸ਼ ਭਰ ਦਾ ਦੌਰਾ ਕਰੇਗਾ। ਮੀਡੀਆ ਦੀ ਖ਼ਬਰ ਮੁਤਾਬਕ ਜ਼ਾਕਿਰ ਨਾਇਕ ਦੇ ਨਵਾਂ ਇਸਲਾਮਬਾਦ ਹਵਾਈ ਅੱਡੇ ’ਤੇ ਪਹੁੰਚਣ ’ਤੇ ਪਾਕਿਸਤਾਨ ਸਰਕਾਰ ਦੇ ਚੋਟੀ ਦੇ ਆਗੂਆਂ ਤੇ ਅਧਿਕਾਰੀਆਂ ਵੱਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ। ਜ਼ਾਕਿਰ ਦਾ ਸਵਾਗਤ ਕਰਨ ਵਾਲੇ ਆਗੂਆਂ ਤੇ ਅਧਿਕਾਰੀਆਂ ਵਿੱਚ ਪ੍ਰਧਾਨ ਮੰਤਰੀ ਦੇ ਯੂਥ ਪ੍ਰੋਗਰਾਮ ਦੇ ਚੇਅਰਮੈਨ ਰਾਣਾ ਮਸ਼ਹੂਦ ਅਤੇ ਧਾਰਮਿਕ ਮਾਮਲਿਆਂ ਬਾਰੇ ਮੰਤਰਾਲੇ ਦੇ ਵਧੀਕ ਸਕੱਤਰ ਸਈਦ ਅਤਾ-ਉਰ-ਰਹਿਮਾਨ ਵੀ ਸ਼ਾਮਲ ਸਨ। -ਏਐੱਨਆਈ
Advertisement
Advertisement