For the best experience, open
https://m.punjabitribuneonline.com
on your mobile browser.
Advertisement

ਦਸ ਸਾਲ ਪੁਰਾਣੇ ਅਪਰਾਧਿਕ ਮਾਮਲੇ ਵਿੱਚ ਭਗੌੜਾ ਮੁਲਜ਼ਮ ਕਾਬੂ

08:39 AM Apr 04, 2024 IST
ਦਸ ਸਾਲ ਪੁਰਾਣੇ ਅਪਰਾਧਿਕ ਮਾਮਲੇ ਵਿੱਚ ਭਗੌੜਾ ਮੁਲਜ਼ਮ ਕਾਬੂ
Advertisement

ਪੱਤਰ ਪ੍ਰੇਰਕ
ਪਠਾਨਕੋਟ, 3 ਅਪਰੈਲ
ਦਸ ਸਾਲ ਪੁਰਾਣੇ ਅਪਰਾਧਿਕ ਮਾਮਲੇ ਵਿੱਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਮੁਲਜ਼ਮ ਨੂੰ ਅੱਜ ਪੁਲੀਸ ਨੇ ਕਾਬੂ ਲਿਆ। ਪੁਲੀਸ ਦੇ ਪੀਓ ਸੈਲ ਦੇ ਇੰਚਾਰਜ ਸੁਗਰੀਵ ਸਿੰਘ ਅਤੇ ਮਨਜੀਤ ਕੁਮਾਰ ਦੀ ਅਗਵਾਈ ਹੇਠ ਟੀਮ ਨੇ ਉਸ ਨੂੰ ਇਸ ਜ਼ਿਲ੍ਹੇ ਦੇ ਕਸਬਾ ਨਰੋਟ ਮਹਿਰਾ ਤੋਂ ਕਾਬੂ ਕੀਤਾ।
ਨੂਰਪੁਰ ਦੇ ਐੱਸਪੀ ਅਸ਼ੋਕ ਰਤਨ ਨੇ ਦੱਸਿਆ ਕਿ 7 ਅਕਤੂਬਰ 2013 ਨੂੰ ਇੱਕ ਸੈਨਿਕ ਛੁੱਟੀ ’ਤੇ ਘਰ ਆਇਆ ਸੀ ਅਤੇ ਉਹ ਆਪਣਾ ਬੈਗ ਥੱਲੇ ਰੱਖ ਕੇ ਮਕਾਨ ਦਾ ਤਾਲਾ ਖੋਲ੍ਹਣ ਲੱਗਾ ਕਿ 2 ਨੌਜਵਾਨ ਉਸ ਦਾ ਬੈਗ ਚੁੱਕ ਕੇ ਫਰਾਰ ਹੋ ਗਏ। ਉਸ ਬੈਗ ਵਿੱਚ ਉਸ ਦੇ ਜ਼ਰੂਰੀ ਦਸਤਾਵੇਜ਼ ਵੀ ਸਨ। ਪੁਲੀਸ ਨੇ ਮੁਲਜ਼ਮਾਂ ਦੇ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 363, 356, 201, 34 ਤਹਿਤ ਇੰਦੌਰਾ ਥਾਣਾ ਵਿੱਚ ਮਾਮਲਾ ਦਰਜ ਕਰਕੇ ਦੋਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਸੀ।
ਬਾਅਦ ਵਿੱਚ ਦੋਵਾਂ ਮੁਲਜ਼ਮਾਂ ਦੀ ਜ਼ਮਾਨਤ ਹੋ ਗਈ ਤੇ ਫਿਰ ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਦੌਰਾਨ ਉਕਤ ਦੋਵਾਂ ਮੁਲਜ਼ਮਾਂ ਨੂੰ ਵਾਰ-ਵਾਰ ਸੰਮਨ ਜਾਰੀ ਕੀਤੇ ਜਾਣ ਦੇ ਬਾਵਜੂਦ ਉਹ ਅਦਾਲਤ ਵਿੱਚ ਪੇਸ਼ ਨਾ ਹੋਏ। ਇਸ ’ਤੇ ਅਦਾਲਤ ਨੇ ਪਹਿਲੀ ਜੁਲਾਈ 2021 ਨੂੰ ਉਕਤ ਮੁਲਜ਼ਮਾਂ ਨੂੰ ਭਗੌੜਾ ਕਰਾਰ ਦੇ ਦਿੱਤਾ। ਅੱਜ ਗੁਪਤ ਸੂਚਨਾ ਦੇ ਆਧਾਰ ’ਤੇ ਮੁਲਜ਼ਮ ਗੌਰਵ ਉਰਫ ਗੋਰਾ ਵਾਸੀ ਖੈਂਚੀ ਮੁਹੱਲਾ ਨੂੰ ਨਰੋਟ ਮਹਿਰਾ ਤੋਂ ਕਾਬੂ ਕਰ ਲਿਆ ਗਿਆ।

Advertisement

Advertisement
Author Image

Advertisement
Advertisement
×