ਭਗੌੜਾ ਮੁਲਜ਼ਮ ਗ੍ਰਿਫ਼ਤਾਰ
07:57 AM Jan 03, 2025 IST
Advertisement
ਪਠਾਨਕੋਟ: ਮੁਲਜ਼ਮ ਗੁਰਵੰਤ ਸਿੰਘ ਉਰਫ ਘੋੜਾ ਵਾਸੀ ਪਿੰਡ ਹਰੜ ਖੁਰਦ ਥਾਣਾ ਰਮਦਾਸ ਜ਼ਿਲ੍ਹਾ ਅੰਮ੍ਰਿਤਸਰ ਨੂੰ ਥਾਣਾ ਡਿਵੀਜ਼ਨ ਨੰਬਰ-2 ਪਠਾਨਕੋਟ ਵਿੱਚ 11 ਅਗਸਤ 2018 ਨੂੰ ਦਰਜ ਇੱਕ ਕੇਸ ਵਿੱਚ ਪੇਸ਼ ਨਾ ਹੋਣ ਕਰਕੇ ਭਗੌੜਾ ਐਲਾਨਿਆ ਗਿਆ ਸੀ। ਭਗੌੜਿਆਂ ਨੂੰ ਫੜਨ ਲਈ ਆਰੰਭ ਕੀਤੀ ਗਈ ਮੁਹਿੰਮ ਤਹਿਤ ਪੀਓ ਸਟਾਫ਼ ਦੀ ਟੀਮ ਨੇ ਇੰਚਾਰਜ ਰਵਿੰਦਰ ਕੁਮਾਰ ਐੱਸਆਈ ਦੀ ਅਗਵਾਈ ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। -ਪੱਤਰ ਪ੍ਰੇਰਕ
Advertisement
Advertisement