ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐੱਫਐੱਸਐੱਸਏਆਈ ਪਰਖੇਗਾ ਦੇਸ਼ ’ਚ ਵਿਕਦੇ ਮਸਾਲਿਆਂ ਦੀ ਗੁਣਵੱਤਾ

06:51 AM Apr 23, 2024 IST

* ਹਾਂਗਕਾਂਗ ਤੇ ਸਿੰਗਾਪੁਰ ’ਚ ਮਸਾਲਿਆਂ ’ਤੇ ਪਾਬੰਦੀ ’ਤੇ ਗੌਰ ਕਰ ਰਿਹੈ ਭਾਰਤੀ ਮਸਾਲਾ ਬੋਰਡ

Advertisement

ਨਵੀਂ ਦਿੱਲੀ, 22 ਅਪਰੈਲ
ਖੁਰਾਕ ਸੁਰੱਖਿਆ ਰੈਗੂਲੇਟਰ ਐੱਫਐੱਸਐੱਸਏਆਈ ਨੇ ਜਾਂਚ ਦੇ ਮਕਸਦ ਨਾਲ ਦੇਸ਼ ਭਰ ’ਚੋਂ ਐੱਮਡੀਐੱਚ ਅਤੇ ਐਵਰੈਸਟ ਸਣੇ ਪਾਊਡਰ ਦੇ ਰੂਪ ’ਚ ਸਾਰੇ ਬਰਾਂਡਾਂ ਦੇ ਮਸਾਲਿਆਂ ਦੇ ਸੈਂਪਲ ਲੈਣੇ ਸ਼ੁਰੂ ਕਰ ਦਿੱਤੇ ਹਨ। ਇੱਕ ਸਰਕਾਰੀ ਸੂਤਰ ਨੇ ਇਹ ਜਾਣਕਾਰੀ ਦਿੱਤੀ। ਸਿੰਗਾਪੁਰ ਤੇ ਹਾਂਗਕਾਂਗ ’ਚ ਇਨ੍ਹਾਂ ਦੋਵਾਂ ਕੰਪਨੀਆਂ ਦੇ ਕੁਝ ਮਸਾਲਿਆਂ ਦੀ ਗੁਣਵੱਤਾ ਨੂੰ ਲੈ ਕੇ ਚਿੰਤਾ ਪ੍ਰਗਟਾਏ ਜਾਣ ਮਗਰੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ। ਇਨ੍ਹਾਂ ਮਸਾਲਿਆਂ ’ਚ ਕਥਿਤ ਤੌਰ ’ਤੇ ਮਨਜ਼ੂਰਸ਼ੁਦਾ ਹੱਦ ਤੋਂ ਵੱਧ ਕੀਟਨਾਸ਼ਕ ‘ਇਥੇਲੀਨ ਆਕਸਾਈਡ’ ਹੋਣ ਕਾਰਨ ਪਾਬੰਦੀ ਲਾਈ ਗਈ ਹੈ। ਹਾਂਗਕਾਂਗ ਦੇ ਖੁਰਾਕ ਸੁਰੱਖਿਆ ਰੈਗੂਲੇਟਰ ਵੱਲੋਂ ਖਖਤਕਾਰਾਂ ਨੂੰ ਇਹ ਮਸਾਲਾ ਉਤਪਾਦ ਨਾ ਖਰੀਦਣ ਤੇ ਵਪਾਰੀਆਂ ਨੂੰ ਵਿਕਰੀ ਨਾ ਕਰਨ ਲਈ ਕਿਹਾ ਗਿਆ ਹੈ। ਜਦਕਿ ਸਿੰਗਾਪੁਰ ਖੁਰਾਕ ਏਜੰਸੀ ਨੇ ਉਤਪਾਦਾਂ ਨੂੰ ਵਾਪਸ ਲੈਣ ਦਾ ਨਿਰਦੇਸ਼ ਦਿੱਤਾ ਹੈ। ਸੂਤਰ ਨੇ ਕਿਹਾ, ‘‘ਮੌਜੂਦਾ ਘਟਨਾਕ੍ਰਮ ਦੇ ਮੱਦੇਨਜ਼ਰ ਐੱਫਐੱਸਐੱਸਏਆਈ ਮਾਰਕੀਟ ’ਚੋਂ ਐੱਮਡੀਐੱਚ ਅਤੇ ਐਵਰੈਸਟ ਸਣੇ ਸਾਰੇ ਬਰਾਂਡਾਂ ਦੇ ਮਸਾਲਿਆਂ ਦੇ ਸੈਂਪਲ ਲੈ ਰਿਹਾ ਹੈ ਤਾਂ ਕਿ ਇਹ ਪਰਖਿਆ ਜਾ ਸਕੇ ਕਿ ਉਹ ਤੈਅ ਪੈਮਾਨਿਆਂ ’ਤੇ ਖਰੇ ਉੱਤਰਦੇ ਹਨ ਜਾਂ ਨਹੀਂ।’’ ਉਨ੍ਹਾਂ ਕਿਹਾ ਕਿ ਭਾਰਤੀ ਖੁਰਾਕ ਸੁਰੱਖਿਆ ਤੇ ਮਾਨਕ ਅਥਾਰਟੀ ਬਰਾਮਦ ਕੀਤੇ ਜਾਣ ਵਾਲੇ ਮਸਾਲਿਆਂ ਦੀ ਗੁਣਵੱਤਾ ਨਿਰਧਾਰਤ ਨਹੀਂ ਕਰਦੀ। ਇਸੇ ਦੌਰਾਨ ਭਾਰਤੀ ਮਸਾਲਾ ਬੋਰਡ ਨੇ ਕਿਹਾ ਨੇ ਅੱਜ ਕਿਹਾ ਕਿ ਉਹ ਹਾਂਗਕਾਂਗ ਅਤੇ ਸਿੰਗਾਪੁਰ ਵੱਲੋਂ ਭਾਰਤੀ ਬਰਾਂਡ ਐੱਮਡੀਐੱਚ ਤੇ ਐਵਰੈਸਟ ਦੇ ਚਾਰ ਮਸਾਲਾ-ਮਿਸ਼ਰਤ ਉਤਪਾਦਾਂ ਦੀ ਵਿਕਰੀ ’ਤੇ ਲਾਈ ਪਾਬੰਦੀ ’ਤੇ ਗੌਰ ਕਰ ਰਿਹਾ ਹੈ। -ਪੀਟੀਆਈ

Advertisement
Advertisement
Advertisement