ਇਤਿਹਾਸ ਦੇ ਝਰੋਖੇ ’ਚੋਂ: ਅੱਜ ਦੇ ਦਿਨ ਅਮਰੀਕਾ ’ਚ ਲੱਗਿਆ ਸੀ ਦੁਨੀਆ ਦਾ ਪਹਿਲਾ ਇਲੈਕਟ੍ਰਿਕ ਟ੍ਰੈਫਿਕ ਲਾਈਟ ਸਿਗਨਲ
11:42 AM Aug 05, 2023 IST
ਨਵੀਂ ਦਿੱਲੀ, 5 ਅਗਸਤ
ਸੜਕ 'ਤੇ ਚਲਦੇ ਸਮੇਂ ਤੁਸੀਂ ਕਈ ਥਾਵਾਂ 'ਤੇ ਲੱਗੇ ਟ੍ਰੈਫਿਕ ਸਿਗਨਲ ਦੇਖੇ ਹੋਣਗੇ। ਇਹ ਜਾਣਨਾ ਦਿਲਚਸਪ ਹੋਵੇਗਾ ਕਿ ਇਹ ਕਦੋਂ ਸ਼ੁਰੂ ਹੋਇਆ। ਦਰਅਸਲ ਪਹਿਲੀ ਇਲੈਕਟ੍ਰਿਕ ਟ੍ਰੈਫਿਕ ਲਾਈਟ ਅਮਰੀਕਾ ਵਿੱਚ 5 ਅਗਸਤ 1914 ਨੂੰ ਲਗਾਈ ਗਈ ਸੀ ਅਤੇ ਉਸ ਸਮੇਂ ਇਸ ਵਿੱਚ ਸਿਰਫ ਹਰੀਆਂ ਅਤੇ ਲਾਲ ਬੱਤੀਆਂ ਹੁੰਦੀਆਂ ਸਨ, ਇੱਕ ਰੁਕਣ ਲਈ ਅਤੇ ਦੂਜੀ ਚੱਲਣ ਲਈ। ਬਾਅਦ ਵਿੱਚ ਇਸ ਵਿੱਚ ਤੀਜੀ ਪੀਲੀ ਸਾਵਧਾਨੀ ਲਾਈਟ ਵੀ ਲਗਾਈ ਗਈ।
Advertisement
Advertisement