ਸੌਰਭ ਭਾਰਦਵਾਜ ਦੇ ਸੰਦੇਸ਼ ਤੋਂ ਅਧਿਕਾਰੀਆਂ ਵਿੱਚ ਭਗਦੜ
08:56 AM Sep 01, 2024 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਅਗਸਤ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਵੱਲੋਂ ਅੱਜ ਸਵੇਰੇ ‘ਐਕਸ’ ਉਪਰ ਛੱਡੇ ਗਏ ਸੁਨੇਹੇ ਤੋਂ ਅਧਿਕਾਰੀਆਂ ਵਿੱਚ ਹਲਚਲ ਪੈਦਾ ਹੋ ਗਈ। ਹਾਲਾਂਕਿ ਇਸ ਸੰਦੇਸ਼ ਵਿੱਚ ਦਿੱਲੀ ਸਰਕਾਰ ਅਧੀਨ ਨੌਕਰੀ ਕਰ ਗਏ ਸਾਬਕਾ ਅਧਿਕਾਰੀ ਦਾ ਹੀ ਜ਼ਿਕਰ ਕੀਤਾ ਗਿਆ ਹੈ ਪਰ ਉਸ ਅਧਿਕਾਰੀ ਨਾਲ ਜਾਂ ਉਸ ਦੇ ਅਧੀਨ ਕੰਮ ਕਰਦੇ ਰਹੇ ਅਧਿਕਾਰੀਆਂ ਵਿੱਚ ਚਰਚਾ ਜ਼ਰੂਰ ਹੋ ਰਹੀ ਹੈ। ਸੌਰਭ ਭਾਰਦਵਾਜ ਨੇ ਐਕਸ ਉਪਰ ਹਿੰਦੀ ਵਿੱਚ ਲਿਖਿਆ, ‘ਦਿੱਲੀ ਸਰਕਾਰ ਦੇ ਸੇਵਾਮੁਕਤ ਅਧਿਕਾਰੀ ਬਾਰੇ ਕਿਹਾ ਜਾ ਰਿਹਾ ਹੈ ਕਿ ਉਸ ਨੇ ਬਹੁਤ ਪੈਸਾ ਕਮਾਇਆ ਹੈ, ਦੱਖਣੀ ਅਫ਼ਰੀਕਾ ਵਿੱਚ ਮਾਈਨਿੰਗ ਵਿੱਚ ਵੀ ਸ਼ਾਮਲ ਹੈ ਅਤੇ ਆਪਣੇ ਪੁੱਤਰ ਨੂੰ ਬਹੁਤ ਸਾਰੇ ਗੈਰ-ਕਾਨੂੰਨੀ ਲਾਭ ਦਿੱਤੇ ਹਨ। ਉਨ੍ਹਾਂ ਲੋਕਾਂ ਤੋਂ ਜਾਣਕਾਰੀ ਮੰਗੀ ਹੈ। ਸਿੱਧਾ ਸੰਦੇਸ਼ ਜਾਂ ਲਿਖਤੀ ਰੂਪ ਵਿੱਚ ਭੇਜਣ ਦੀ ਅਪੀਲ ਕੀਤੀ।
Advertisement
Advertisement