For the best experience, open
https://m.punjabitribuneonline.com
on your mobile browser.
Advertisement

ਇਪਸਾ ਵੱਲੋਂ ਜਗਦੀਪ ਬਰਾੜ ਤੇ ਪ੍ਰੋ. ਰਜਿੰਦਰ ਸਿੰਘ ਦਾ ਸਨਮਾਨ

08:55 AM Aug 23, 2023 IST
ਇਪਸਾ ਵੱਲੋਂ ਜਗਦੀਪ ਬਰਾੜ ਤੇ ਪ੍ਰੋ  ਰਜਿੰਦਰ ਸਿੰਘ ਦਾ ਸਨਮਾਨ
Advertisement

ਬ੍ਰਿਸਬੇਨ: ਆਸਟਰੇਲੀਆ ਦੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ ਵੱਲੋਂ ਕਵੀਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਦੀ ਇੰਡੋਜ਼ ਲਾਇਬ੍ਰੇਰੀ ਵਿੱਚ ਮਾਸਿਕ ਅਦਬੀ ਲੜੀ ਤਹਿਤ ਅਗਸਤ ਮਹੀਨੇ ਦੀ ਅਦਬੀ ਬੈਠਕ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਤਰਕਸ਼ੀਲ ਲੇਖਕ ਮਨਜੀਤ ਬੋਪਾਰਾਏ ਦੇ ਸਵਾਗਤੀ ਸ਼ਬਦਾਂ ਨਾਲ ਹੋਈ, ਉਪਰੰਤ ਰੁਪਿੰਦਰ ਸੋਜ਼ ਨੇ ਕਵੀ ਦਰਬਾਰ ਦਾ ਆਗਾਜ਼ ਕੀਤਾ। ਕਵੀ ਦਰਬਾਰ ਵਿੱਚ ਜਰਨੈਲ ਬਾਸੀ, ਦਲਵੀਰ ਹਲਵਾਰਵੀ, ਸੁਰਜੀਤ ਸੰਧੂ, ਹਰਜੀਤ ਕੌਰ ਸੰਧੂ, ਸਰਬਜੀਤ ਸੋਹੀ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਸਮਾਗਮ ਦੇ ਦੂਸਰੇ ਭਾਗ ਵਿੱਚ ਪ੍ਰੋਫੈਸਰ ਰਜਿੰਦਰ ਸਿੰਘ ਨੇ ਗੁਰਬਾਣੀ ਦੇ ਹਵਾਲੇ ਨਾਲ ਆਪਣੇ ਵਿਚਾਰ ਰੱਖੇੇ। ਯਸ਼ਪਾਲ ਗੁਲਾਟੀ ਨੇ ਮਿੰਨੀ ਕਹਾਣੀ ‘ਤੀਰ ਨਿਸ਼ਾਨੇ ’ਤੇ’ ਪੇਸ਼ ਕੀਤੀ। ਪ੍ਰਿੰਸੀਪਲ ਡਾ. ਸੂਬਾ ਸਿੰਘ ਨੇ ਆਪਣੀ ਗੱਲਬਾਤ ਕਰਦਿਆਂ ਪਰਵਾਸ ਵਿੱਚ ਇਪਸਾ ਦੇ ਅਦਬੀ ਉਪਰਾਲਿਆਂ ਅਤੇ ਲਾਇਬ੍ਰੇਰੀ ਵਿੱਚ ਲੱਗੇ ਮਰਹੂਮ ਹਸਤੀਆਂ ਦੇ ਪੋਰਟਰੇਟਾਂ ਨੂੰ ਚੰਗੀ ਪਹਿਲਕਦਮੀ ਕਿਹਾ। ਗੀਤਕਾਰ ਨਿਰਮਲ ਸਿੰਘ ਦਿਓਲ ਨੇ ਆਈ ਹੋਈ ਮਹਿਮਾਨ ਲੇਖਿਕਾ ਜਗਦੀਪ ਕੌਰ ਬਰਾੜ ਦੀ ਜੀਵਨ ਯਾਤਰਾ ਅਤੇ ਪਰਿਵਾਰਕ ਪਿਛੋਕੜ ਬਾਰੇ ਚਾਨਣਾ ਪਾਇਆ।
ਅੰਤ ਵਿੱਚ ਕਵਿੱਤਰੀ ਜਗਦੀਪ ਕੌਰ ਬਰਾੜ ਨੇ ਆਪਣੇ ਜੀਵਨ ਤਜਰਬਿਆਂ ਨਾਲ ਸਾਂਝ ਪਵਾਉਂਦਿਆਂ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਦੱਸਿਆ। ਉਸ ਨੇ ਆਪਣੀਆਂ ਕਵਿਤਾਵਾਂ ਨਾਲ ਸਮਾਜ ਦੇ ਹਨੇਰੇ ਪੱਖਾਂ ’ਤੇ ਉਂਗਲ ਰੱਖਦਿਆਂ ਬਹੁਤ ਖ਼ੂਬਸੂਰਤ ਅੰਦਾਜ਼ ਵਿੱਚ ਪੇਸ਼ਕਾਰੀ ਕੀਤੀ। ਇਪਸਾ ਵੱਲੋਂ ਪ੍ਰੋਫੈਸਰ ਰਜਿੰਦਰ ਸਿੰਘ ਬਰਾੜ ਅਤੇ ਜਗਦੀਪ ਕੌਰ ਬਰਾੜ ਨੂੰ ਯਾਦਗਾਰੀ ਚਿੰਨ੍ਹ ਅਤੇ ਇਪਸਾ ਸੋਵੀਨਾਰ ਭੇਂਟ ਕੀਤੇ ਗਏ। ਇਸ ਮੌਕੇ ਪਰਮਿੰਦਰ ਸਿੰਘ ਬਰਾੜ, ਪਾਲ ਰਾਊਕੇ, ਜਸਪਾਲ ਸੰਘੇੜਾ, ਸੁਖਵੀਰ ਸਿੰਘ ਮਾਨ, ਪ੍ਰੋਫੈਸਰ ਪਰਦੁਮਨ ਸਿੰਘ, ਅਜਾਇਬ ਸਿੰਘ ਵਿਰਕ, ਬਲਵਿੰਦਰ ਕੌਰ ਵਿਰਕ, ਬਿਕਰਮਜੀਤ ਸਿੰਘ ਚੰਦੀ ਅਤੇ ਅਰਸ਼ਦੀਪ ਸਿੰਘ ਦਿਓਲ ਹਾਜ਼ਰ ਸਨ।

Advertisement

Advertisement
Advertisement
Author Image

joginder kumar

View all posts

Advertisement