For the best experience, open
https://m.punjabitribuneonline.com
on your mobile browser.
Advertisement

ਦਿਆਲਪੁਰਾ ਮਿਰਜ਼ਾ ਤੋਂ ਤਖ਼ਤ ਦਮਦਮਾ ਸਾਹਿਬ ਤੱਕ ਨਗਰ ਕੀਰਤਨ ਸਜਾਇਆ

07:57 AM Apr 11, 2024 IST
ਦਿਆਲਪੁਰਾ ਮਿਰਜ਼ਾ ਤੋਂ ਤਖ਼ਤ ਦਮਦਮਾ ਸਾਹਿਬ ਤੱਕ ਨਗਰ ਕੀਰਤਨ ਸਜਾਇਆ
ਦਿਆਲਪੁਰਾ ਮਿਰਜ਼ਾ ਤੋਂ ਨਗਰ ਕੀਰਤਨ ਦੀ ਰਵਾਨਗੀ ਸਮੇਂ ਅਰਦਾਸ ਕਰਦੇ ਹੋਏ ਬਾਬਾ ਅਮਰਿੰਦਰ ਸਿੰਘ।
Advertisement

ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 10 ਅਪਰੈਲ
ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਤਿਉਹਾਰ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਅੱਜ ਪਿੰਡ ਦਿਆਲਪੁਰਾ ਮਿਰਜ਼ਾ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੱਕ ਸਜਾਇਆ ਗਿਆ। ਡੇਰਾ ਬਾਬਾ ਭਾਈ ਦਿਆਲਾ ਜੀ ਪਿੰਡ ਦਿਆਲਪੁਰਾ ਮਿਰਜ਼ਾ ਤੋਂ ਰਵਾਨਗੀ ਸਮੇਂ ਨਗਰ ਕੀਰਤਨ ਦੇ ਪ੍ਰਬੰਧਕ ਬਾਬਾ ਅਮਰਿੰਦਰ ਸਿੰਘ ਦਿਆਲਪੁਰਾ ਮਿਰਜ਼ਾ ਨੇ ਦੱਸਿਆ ਕਿ ਇਹ ਨਗਰ ਕੀਰਤਨ ਪਿੰਡ ਕਲਿਆਣ, ਨਥਾਣਾ, ਪੂਹਲਾ, ਪੂਹਲੀ, ਸੇਮਾ, ਭੁੱਚੋ ਕਲਾਂ, ਭੁੱਚੋ ਮੰਡੀ, ਗੁਰਦੁਆਰਾ ਲਵੇਰੀਸਰ ਸਾਹਿਬ, ਭੁੱਚੋ ਖੁਰਦ ਤੋਂ ਹੁੰਦਾ ਹੋਇਆ ਗੁਰਦੁਆਰਾ ਬੀਬੀ ਮਹਾਤਮਾ ਅਜੀਤ ਰੋਡ, ਬਠਿੰਡਾ, ਕਟਾਰ ਸਿੰਘ ਵਾਲਾ, ਜੱਸੀ ਪੋ ਵਾਲੀ, ਕੋਟ ਸ਼ਮੀਰ, ਜੀਵਨ ਸਿੰਘ ਵਾਲਾ, ਭਾਗੀ ਵਾਂਦਰ ਵਿੱਚੋਂ ਹੁੰਦਾ ਹੋਇਆ ਦੇਰ ਸ਼ਾਮ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪਹੁੰਚੇਗਾ।
ਇਸ ਨਗਰ ਕੀਰਤਨ ਵਿੱਚ ਮਹੰਤ ਬਾਬਾ ਰੇਸ਼ਮ ਸਿੰਘ ਸੇਖਵਾਂ ਵਾਲੇ, ਬਾਬਾ ਜਗਤਾਰ ਸਿੰਘ ਸੈਕਟਰੀ ਨੈਣੇਵਾਲ, ਬਾਬਾ ਚਮਕੌਰ ਸਿੰਘ ਭਾਈ ਰੂਪਾ, ਬਾਬਾ ਗੁਰਪ੍ਰੀਤ ਸਿੰਘ ਘਾਲ ਰਾਮਪੁਰਾ ਫੂਲ, ਬਾਬਾ ਚਮਕੌਰ ਸਿੰਘ ਲੋਹਗੜ੍ਹ, ਬਾਬਾ ਹਰਿੰਦਰਪਾਲ ਸਿੰਘ ਗੁੰਮਟਸਰ ਸਣੇ ਵੱਡੀ ਗਿਣਤੀ ਵਿਚ ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਅਤੇ ਸੰਗਤ ਨੇ ਹਾਜ਼ਰੀ ਭਰੀ। ਪਿੰਡਾਂ ਦੀ ਸੰਗਤ ਨੇ ਲੰਗਰ ਤੇ ਸਵਾਗਤੀ ਗੇਟ ਲਗਾ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ। ਬਾਬਾ ਅਮਰਿੰਦਰ ਸਿੰਘ ਦਿਆਲਪੁਰਾ ਨੇ ਨਗਰ ਕੀਰਤਨ ’ਚ ਸਹਿਯੋਗ ਲਈ ਸੰਗਤ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਵਿਸਾਖੀ ਮੌਕੇ ਪਹੁੰਚਣ ਵਾਲੀ ਸੰਗਤ ਦੀ ਸਹੂਲਤ ਲਈ 11 ਤੋਂ 13 ਅਪਰੈਲ ਤੱਕ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਲੰਗਰ ਲਗਾਇਆ ਜਾਵੇਗ

Advertisement

Advertisement
Author Image

sukhwinder singh

View all posts

Advertisement
Advertisement
×