For the best experience, open
https://m.punjabitribuneonline.com
on your mobile browser.
Advertisement

ਸਾਲ 2047 ਤਕ ਭਾਰਤ ਵਿਕਸਤ ਦੇਸ਼ ਹੋਵੇਗਾ: ਮੋਦੀ

02:36 PM Sep 03, 2023 IST
ਸਾਲ 2047 ਤਕ ਭਾਰਤ ਵਿਕਸਤ ਦੇਸ਼ ਹੋਵੇਗਾ  ਮੋਦੀ
Advertisement

ਨਵੀਂ ਦਿੱਲੀ, 3 ਸਤੰਬਰ

Advertisement

ਜੀ20 ਸੰਮੇਲਨ ਵਿੱਚ ਵਿਸ਼ਵ ਦੇ ਆਗੂਆਂ ਦੀ ਮੇਜ਼ਬਾਨੀ ਕਰਨ ਤੋਂ ਇਕ ਹਫ਼ਤਾ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦਾ ਆਰਥਿਕ ਵਿਕਾਸ ਉਨ੍ਹਾਂ ਦੀ ਨੌਂ ਸਾਲਾਂ ਦੀ ਸਥਿਰ ਸਰਕਾਰ ਦਾ ਕੁਦਰਤੀ ਉਤਪਾਦ ਹੈ। ਉਨ੍ਹਾਂ ਨੇ ਆਸ ਜਤਾਈ ਕਿ ਸਾਲ 2047 ਤਕ ਭਾਰਤ ਇਕ ਵਿਕਸਤ ਦੇਸ਼ ਹੋਵੇਗਾ ਅਤੇ ਦੇਸ਼ ਵਿੱਚ ਭ੍ਰਿਸ਼ਟਾਚਾਰ, ਜਾਤੀਵਾਦ ਤੇ ਫਿਰਕੂਵਾਦ ਲਈ ਕੋਈ ਥਾਂ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ‘ਸਬਕਾ ਸਾਥ, ਸਬਕਾ ਵਿਕਾਸ’ ਮਾਡਲ ਇਕ ‘ਵਿਕਾਸ ਦਰ ਕੇਂਦਰਿਤ ਨਜ਼ਰੀਏ’ ਤੋਂ ‘ਮਨੁੱਖ ਕੇਂਦਰਿਤ ਨਜ਼ਰੀਏ’ ਵੱਲ ਤਬਦੀਲ ਕਰ ਕੇ ਵਿਸ਼ਵ ਦੀ ਭਲਾਈ ਲਈ ਮਾਰਗਦਰਸ਼ਕ ਸਿਧਾਂਤ ਸਾਬਿਤ ਹੋ ਸਕਦਾ ਹੈ। ਸ੍ਰੀ ਮੋਦੀ ਨੇ ਲੋਕ ਕਲਿਆਣ ਮਾਰਗ ’ਤੇ ਸਥਿਤ ਆਪਣੀ ਰਿਹਾਇਸ਼ ਵਿਖੇ ਪੀਟੀਆਈ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਕਿਹਾ, ‘‘ਵਿਕਾਸ ਦਰ ਦੇ ਆਕਾਰ ਦੀ ਬਜਾਏ, ਹਰੇਕ ਦੀ ਆਵਾਜ਼ ਮਾਇਨਾ ਰੱਖਦੀ ਹੈ।’’
ਪ੍ਰਧਾਨ ਮੰਤਰੀ ਨੇ ਪੀਟੀਆਈ ਦੇ ਮੁੱਖ ਸੰਪਾਦਕ ਵਿਜੈ ਜੋਸ਼ੀ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, ‘‘ਭਾਰਤ ਦੀ ਜੀ20 ਪ੍ਰਧਾਨਗੀ ਦੇ ਕਈ ਸਕਾਰਾਤਮਕ ਪ੍ਰਭਾਵ ਨਜ਼ਰ ਆ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਮੇਰੇ ਦਿਲ ਦੇ ਕਾਫੀ ਕਰੀਬ ਹਨ।’’ ਉਨ੍ਹਾਂ ਕਿਹਾ ਕਿ ਪਹਿਲਾਂ ਭਾਰਤ ਨੂੰ ਸੌ ਕਰੋੜ ਭੁੱਖੇ ਢਿੱਡਾਂ ਦਾ ਦੇਸ਼ ਸਮਝਿਆ ਜਾਂਦਾ ਸੀ ਪਰ ਹੁਣ ਇਸ ਨੂੰ 200 ਕਰੋੜ ਤੋਂ ਵੱਧ ਹੁਨਰਮੰਦ ਹੱਥਾਂ ਅਤੇ ਕਰੋੜਾਂ ਨੌਜਵਾਨਾਂ ਦੇ ਦੇਸ਼ ਵਜੋਂ ਦੇਖਿਆ ਜਾਂਦਾ ਹੈ।’’ -ਪੀਟੀਆਈ

ਸੌਰ ਗੱਠਜੋੜ ਤੋਂ ਬਾਅਦ ਭਾਰਤ ਦਾ ਊਰਜਾ ਬਦਲਾਅ ਲਈ ਜੈਵਿਕ ਇੰਧਣ ਸਮੂਹ ਦਾ ਪ੍ਰਸਤਾਵ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦਾ ਜੀ20 ਮੈਂਬਰ ਦੇਸ਼ਾਂ ਨੂੰ ਜੈਵਿਕ ਇੰਧਣ ਨੂੰ ਬੜ੍ਹਾਵਾ ਦੇਣ ਲਈ ਵਿਸ਼ਵ ਪੱਧਰੀ ਗੱਠਜੋੜ ਦਾ ਪ੍ਰਸਤਾਵ ਗਰੀਨ ਊਰਜਾ ਦੀ ਦਿਸ਼ਾ ਵਿੱਚ ਬਦਲਾਅ ਨੂੰ ਲੈ ਕੇ ਵਾਤਾਵਰਨ ਪੱਖੀ ਜੈਵਿਕ ਇੰਧਣ ਦੇ ਇਸਤੇਮਾਲ ਵਿੱਚ ਤੇਜ਼ੀ ਲਿਆਉਣ ਵਿੱਚ ਮਦਦਗਾਰ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਤੇਲ ਉਪਭੋਗਤਾ ਦੇਸ਼ ਭਾਰਤ ਜੀ20 ਦੀ ਪ੍ਰਧਾਨਗੀ ਦੌਰਾਨ ਜੈਵਿਕ ਇੰਧਣ ਗੱਠਜੋੜ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਸਾਰਿਆਂ ਲਈ ਸਾਫ ਤੇ ਸਸਤੀ ਊਰਜਾ ਮੁਹੱਈਆ ਕਰਾਉਣ ਦੇ ਮਕਸਦ ਨਾਲ ਭਾਰਤ ਤੇ ਫਰਾਂਸ ਦੀ ਪਹਿਲ ’ਤੇ 2015 ਵਿੱਚ ਸ਼ੁਰੂ ਹੋਏ ‘ਕੌਮਾਂਤਰੀ ਸੌਰ ਗੱਠਜੋੜ’ ਨੂੰ ਦਰਸਾਉਂਦਾ ਹੈ। -ਪੀਟੀਆਈ

Advertisement
Tags :
Author Image

Advertisement
Advertisement
×