For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਤੇ ‘ਆਪ’ ਦੀ ਦੋਸਤੀ ਸਿਰਫ਼ ‘ਮੁਨਾਫ਼ੇ’ ਲਈ: ਪੂਨਾਵਾਲਾ

08:35 AM May 25, 2024 IST
ਕਾਂਗਰਸ ਤੇ ‘ਆਪ’ ਦੀ ਦੋਸਤੀ ਸਿਰਫ਼ ‘ਮੁਨਾਫ਼ੇ’ ਲਈ  ਪੂਨਾਵਾਲਾ
ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਦੇ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ। -ਫੋਟੋ: ਮੁਕੇਸ਼
Advertisement

ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 24 ਮਈ
ਭਾਜਪਾ ਦੇ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਦੋਸ਼ ਲਾਇਆ ਕਿ ‘ਆਪ’ ਅਤੇ ਕਾਂਗਰਸ ਚੰਡੀਗੜ੍ਹ ’ਚ ਆਪੋ-ਆਪਣੇ ਮੁਨਾਫ਼ੇ ਦੀ ਦੋਸਤੀ ਦੀ ਖੇਡ ਖੇਡ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੋਹਾਂ ਪਾਰਟੀਆਂ ਦੀ ਦਿੱਲੀ ਵਿੱਚ ‘ਦੋਸਤੀ’, ਪੰਜਾਬ ਵਿੱਚ ‘ਕੁਸ਼ਤੀ’ ਅਤੇ ਚੰਡੀਗੜ੍ਹ ਵਿੱਚ ‘ਮਸਤੀ’ ਚੱਲ ਰਹੀ ਹੈ। ਇਹ ਦੋਸਤੀ ‘ਗੱਠਜੋੜ’ 4 ਜੂਨ ਤੋਂ ਬਾਅਦ ਟੁੱਟ ਜਾਵੇਗਾ। ਸ਼ੁਕਰਵਾਰ ਨੂੰ ਇਥੇ ਸੈਕਟਰ-33 ਸਥਿਤ ਭਾਜਪਾ ਦੇ ਦਫ਼ਤਰ ‘ਕਮਲਮ’ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਜਪਾ ਦੇ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ’ਤੇ ਤਿੱਖਾ ਹਮਲਾ ਕੀਤਾ ਅਤੇ ‘ਇੰਡੀਆ’ ਗੱਠਜੋੜ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਾਂਗਰਸੀ ਉਮੀਦਵਾਰ ਨੂੰ ਘੇਰਦਿਆਂ ਕਿਹਾ ਕਿ ਉਹ ਪ੍ਰਿੰਸ ਰਾਹੁਲ ਗਾਂਧੀ ਦੇ ਨਕਸ਼ੇ-ਕਦਮਾਂ ’ਤੇ ਚੱਲ ਰਹੇ ਹਨ। ਕਿਉਂਕਿ ਰਾਹੁਲ ਗਾਂਧੀ ਅਮੇਠੀ ਛੱਡ ਕੇ ਵਾਇਨਾਡ ਗਏ ਅਤੇ ਫਿਰ ਵਾਇਨਾਡ ਛੱਡ ਕੇ ਰਾਏਬਰੇਲੀ ਪਹੁੰਚੇ। ਇਸੇ ਤਰ੍ਹਾਂ ਮਨੀਸ਼ ਤਿਵਾੜੀ ਨੇ ਸਭ ਤੋਂ ਪਹਿਲਾਂ ਲੁਧਿਆਣਾ ਤੋਂ ਚੋਣ ਲੜੀ ਲੜੀ, ਜਿਸ ਤੋਂ ਬਾਅਦ ਉਹ ਲੁਧਿਆਣਾ ਛੱਡ ਕੇ ਸ੍ਰੀ ਆਨੰਦਪੁਰ ਸਾਹਿਬ ਪੁੱਜੇ, ਸ੍ਰੀ ਅਨੰਦਪੁਰ ਸਾਹਿਬ ਵਿਖੇ ਉਸ ਨੇ ਗੁਰੂਆਂ ਦੀ ਧਰਤੀ ’ਤੇ ਸਹੁੰ ਖਾਧੀ ਕਿ ਉਹ ਉਨ੍ਹਾਂ ਦੇ ਵਿਚਕਾਰ ਰਹਿਣਗੇ, ਪਰ ਹੁਣ ਚੰਡੀਗੜ੍ਹ ਪਹੁੰਚ ਗਏ ਹਨ। ਉਨ੍ਹਾਂ ਦਾਅਵਾ ਕੀਤਾ,‘‘ਚੰਡੀਗੜ੍ਹ ਤੋਂ ਬਾਅਦ ਤਿਵਾੜੀ ਨੇ 2029 ਅਤੇ 2034 ਲਈ ਚੋਣ ਲੜਨ ਲਈ ਸੀਟਾਂ ਵੀ ਚੁਣੀਆਂ ਹੋਈਆਂ ਹਨ।’’ ਉਨ੍ਹਾਂ ਦੋਸ਼ ਲਾਇਆ ਕਿ ਮਨੀਸ਼ ਤਿਵਾੜੀ ਜੀ-23 ਦਾ ਹਿੱਸਾ ਰਹਿੰਦਿਆਂ ਕਾਂਗਰਸ ਨੂੰ ਕੋਸ ਰਹੇ ਸਨ ਅਤੇ ਸੰਵਿਧਾਨ ਨੂੰ ਖਤਰੇ ਦੀ ਗੱਲ ਕਰਦੇ ਸਨ, ਪਰ ਹੁਣ ਉਹ ਸੰਵਿਧਾਨ ਨੂੰ ਬਚਾਉਣ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਪੂਨਾਵਾਲਾ ਨੇ ਇਹ ਵੀ ਦੋਸ਼ ਲਾਇਆ ਕਿ ‘ਆਪ’ ਨੂੰ ਕੋਸਣ ਵਾਲੇ ਅਤੇ ਅੰਨਾ ਹਜ਼ਾਰੇ ਨੂੰ ਧੋਖਾ ਦੇਣ ਲਈ ‘ਆਪ’ ਦੇ ਫੰਡਾਂ ਦੀ ਜਾਂਚ ਦੀ ਮੰਗ ਕਰਨ ਵਾਲੇ ਮਨੀਸ਼ ਤਿਵਾੜੀ ਅੱਜ ‘ਆਪ’ ਦੀ ਹਮਾਇਤ ਮਿਲਣ ਮਗਰੋਂ ਚੁੱਪ ਹੋ ਗਏ ਹਨ। ਸ਼ਹਿਜ਼ਾਦ ਪੂਨਾਵਾਲਾ ਨੇ ‘ਆਪ’ ਅਤੇ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਮਨੀਸ਼ ਤਿਵਾੜੀ ਵੱਲੋਂ ਚੰਡੀਗੜ੍ਹ ਨੂੰ ‘ਸਿਟੀ ਸਟੇਟ’ ਬਣਾਉਣ ਬਾਰੇ ਦਿੱਤੇ ਬਿਆਨ ਨੂੰ ਹਾਸੋਹੀਣਾ ਕਰਾਰ ਦਿੱਤਾ। ਉਨ੍ਹਾਂ ਚੰਡੀਗੜ੍ਹ ਨੂੰ ਸਿਟੀ-ਸਟੇਟ ਦਾ ਦਰਜਾ ਦੇਣ ’ਤੇ ਪੰਜਾਬ ਦੀ ‘ਆਪ’ ਅਤੇ ਕਾਂਗਰਸ ਤੋਂ ਵੀ ਜਵਾਬ ਮੰਗਿਆ ਹੈ।

Advertisement

‘ਕਾਂਗਰਸ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਨਹੀਂ’

ਸ਼ਹਿਜ਼ਾਦ ਪੂਨਾਵਾਲਾ ਨੇ ਦੋਸ਼ ਲਾਇਆ ਕਿ ‘ਆਪ’ ਅਤੇ ਕਾਂਗਰਸ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਨਹੀਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਸ਼ੋਸ਼ਵਰ ਮਹਿਲ ਵਿੱਚ ਸਵਾਤੀ ਮਾਲੀਵਾਲ ਨਾਲ ਹੋਏ ਦੁਰਵਿਵਹਾਰ ’ਤੇ ਭਾਰਤ ਗੱਠਜੋੜ ਦਾ ਕੋਈ ਵੀ ਆਗੂ ਨਹੀਂ ਬੋਲ ਰਿਹਾ। ਪੂਰੀ ‘ਆਪ’ ਪਾਰਟੀ ਵਿਭਵ ਕੁਮਾਰ ਦੇ ਨਾਲ ਖੜੀ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਉਹ ਅਰਵਿੰਦ ਕੇਜਰੀਵਾਲ ਦੇ ਡੂੰਘੇ ਭੇਦ ਜਾਣਦੇ ਹਨ। ਇੰਡੀਆ ਗੱਠਜੋੜ ’ਤੇ ਨਿਸ਼ਾਨਾ ਸਾਧਦੇ ਹੋਏ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਇਹ ਗੱਠਜੋੜ ਮੌਕਾਪ੍ਰਸਤ ਹੈ ਅਤੇ ਭਾਈ-ਭਤੀਜਾਵਾਦ ਨੂੰ ਉਤਸ਼ਾਹਿਤ ਕਰਦਾ ਹੈ। 4 ਜੂਨ ਤੋਂ ਬਾਅਦ ‘ਇੰਡੀਆ’ ਗਠਜੋੜ ਦਾ ਤਲਾਕ ਹੋ ਜਾਵੇਗਾ ਕਿਉਂਕਿ ਇਸ ਦੀ ਬੁਨਿਆਦ ਭ੍ਰਿਸ਼ਟਾਚਾਰ ’ਤੇ ਆਧਾਰਿਤ ਹੈ।

Advertisement
Author Image

joginder kumar

View all posts

Advertisement
Advertisement
×