For the best experience, open
https://m.punjabitribuneonline.com
on your mobile browser.
Advertisement

ਦੋਸਤ ਦੀ ਭੈਣ ਅਤੇ ਡੇਢ ਲੱਖ ਲੈ ਕੇ ਫ਼ਰਾਰ

11:18 AM Dec 25, 2023 IST
ਦੋਸਤ ਦੀ ਭੈਣ ਅਤੇ ਡੇਢ ਲੱਖ ਲੈ ਕੇ ਫ਼ਰਾਰ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਤਰਨ ਤਾਰਨ, 24 ਦਸੰਬਰ
ਥਾਣਾ ਵਲਟੋਹਾ ਅਧੀਨ ਆਉਂਦੇ ਪਿੰਡ ਆਸਲ ਉਤਾੜ ਦੇ ਵਾਸੀ ਬਲਵਿੰਦਰ ਸਿੰਘ ਦੇ ਲੜਕੇ ਦਾ ਦੋਸਤ ਜਿੱਥੇ ਬਲਵਿੰਦਰ ਦੀ ਲੜਕੀ ਨੂੰ ਅਗਵਾ ਕਰ ਕੇ ਲੈ ਗਿਆ, ਉੱਥੇ ਘਰੋਂ ਡੇਢ ਲੱਖ ਰੁਪਏ ਵੀ ਚੋਰੀ ਕਰ ਕੇ ਲੈ ਗਿਆ| ਬਲਵਿੰਦਰ ਨੇ ਮੁਲਜ਼ਮ ਗੁਰਸਾਹਿਬ ਸਿੰਘ ਸਾਬਾ ਤੋਂ ਇਲਾਵਾ ਹਰਜੀਤ ਸਿੰਘ ਵਾਸੀ ਵਰਨਾਲਾ (ਤਰਨ ਤਾਰਨ) ਅਤੇ ਜੋਬਨਪ੍ਰੀਤ ਸਿੰਘ ਵਾਸੀ ਬੂਹ (ਫੱਤੂ ਢੀਂਗਾ ਕਪੂਰਥਲਾ) ਖ਼ਿਲਾਫ਼ ਵਲਟੋਹਾ ਪੁਲੀਸ ਨੂੰ ਸ਼ਿਕਾਇਤ ਦਿੱਤੀ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ| ਬਲਵਿੰਦਰ ਨੇ ਪੁਲੀਸ ਨੂੰ ਦੱਸਿਆ ਕਿ ਮੁਲਜ਼ਮ 20 ਦਸੰਬਰ ਦੀ ਰਾਤ ਨੂੰ ਉਨ੍ਹਾਂ ਦੇ ਘਰ ਸੁੱਤਾ ਸੀ। ਉਸ ਨੇ ਦੱਸਿਆ ਕਿ ਸਵੇਰ ਉੱਠ ਦੇ ਦੇਖਿਆ ਤਾਂ ਮੁਲਜ਼ਮ ਉਸ ਦੀ 20 ਸਾਲਾ ਧੀ ਨੂੰ ਘਰੋਂ ਅਗਵਾ ਕਰ ਕੇ ਲੈ ਗਿਆ ਸੀ ਅਤੇ ਸੰਦੂਕ ਵਿਚੋਂ ਨਗਦੀ ਵੀ ਲੈ ਗਿਆ। ਮੁਲਜ਼ਮ ਫਰਾਰ ਚਲ ਰਹੇ ਹਨ|

Advertisement

Advertisement
Advertisement
Author Image

Advertisement