ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਦੋਸਤ ਦਾ ਕਤਲ

08:33 AM Aug 27, 2024 IST

ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 26 ਅਗਸਤ
ਪੁਲੀਸ ਨੇ ਪਿੰਡ ਥਾਂਦੇਵਾਲਾ ਦੇ ਵਾਸੀ ਮੰਗਤ ਸਿੰਘ (19) ਦੇ ਕਤਲ ਦੀ ਗੁੱਥੀ 11 ਘੰਟਿਆਂ ਵਿੱਚ ਸੁਲਝਾ ਕੇ ਇਕ ਨਾਬਾਲਗ਼ ਸਣੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਜ਼ਿਲ੍ਹਾ ਪੁਲੀਸ ਮੁਖੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਪੁਲੀਸ ਨੂੰ ਮੰਗਤ ਸਿੰਘ ਦੇ ਗਾਇਬ ਹੋਣ ਦੀ ਸੂਚਨਾ ਮਿਲਣ ’ਤੇ ਥਾਣਾ ਸਦਰ ਮੁਕਤਸਰ ’ਚ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਨਾਬਾਲਗ ਮੁੰਡੇ ਸਣੇ ਉਸ ਦੇ ਦੋ ਦੋਸਤਾਂ ਦਲੀਪ ਸਿੰਘ ਤੇ ਜਗਨਾਮ ਸਿੰਘ (ਦੋਵੇਂ ਕਰੀਬ 20 ਸਾਲ) ਨੂੰ ਗ੍ਰਿਫ਼ਤਾਰ ਕਰ ਲਿਆ। ਸ੍ਰੀ ਗੁਪਤਾ ਨੇ ਦੱਸਿਆ ਕਿ ਮੰਗਤ ਸਿੰਘ ਦੇ ਨਾਬਾਲਗ ਦੀ ਭੈਣ ਨਾਲ ਕਥਿਤ ਨਾਜਾਇਜ਼ ਸਬੰਧ ਸਨ। ਇਸੇ ਕਾਰਨ ਮੁਲਜ਼ਮ, ਮੰਗਤ ਸਿੰਘ ਨੂੰ ਵਰਗਲਾ ਕੇ ਨਹਿਰ ਦੇ ਕੰਢੇ ਲੈ ਗਏ ਜਿਥੇ ਸ਼ਰਾਬ ਪਿਲਾ ਕੇ ਉਸ ਦਾ ਕਤਲ ਕਰਕੇ ਲਾਸ਼ ਨਹਿਰ ਵਿੱਚ ਸੁੱਟ ਦਿੱਤੀ। ਲਾਸ਼ ਮਲੋਟ ਤੋਂ ਡੱਬਵਾਲੀ ਰੋਡ ’ਤੇ ਪੈਂਦੇ ਆਧਨੀਆ ਪੁਲ ਕੋਲੋਂ ਮਿਲੀ।

Advertisement

Advertisement
Advertisement