For the best experience, open
https://m.punjabitribuneonline.com
on your mobile browser.
Advertisement

ਨਸ਼ਾ ਕਰਦਿਆਂ ਹੋਈ ਬਹਿਸ ਮਗਰੋਂ ਦੋਸਤ ਦਾ ਕਤਲ

08:41 AM Mar 14, 2024 IST
ਨਸ਼ਾ ਕਰਦਿਆਂ ਹੋਈ ਬਹਿਸ ਮਗਰੋਂ ਦੋਸਤ ਦਾ ਕਤਲ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਮਾਰਚ
ਸ਼ਹਿਰ ਦੇ ਲਾਡੋਵਾਲ ਇਲਾਕੇ ਵਿੱਚ ਥਾਣੇ ਤੋਂ ਕਰੀਬ 2 ਕਿਲੋਮੀਟਰ ਦੂਰ ਜੰਗਲ ’ਚ ਨਸ਼ਾ ਕਰਨ ਦੌਰਾਨ ਹੋਈ ਮਾਮੂਲੀ ਬਹਿਸ ਦੌਰਾਨ ਦੋਸਤਾਂ ਨੇ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ। ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਲਾਡੋਵਾਲ ਦੇ ਰਹਿਣ ਵਾਲੇ ਅਰਜੁਨ ਸਿੰਘ (28) ਦੇ ਪਰਿਵਾਰ ਵਾਲਿਆਂ ਨੂੰ ਜਦੋਂ ਇਸ ਦਾ ਪਤਾ ਲੱਗਿਆ ਤਾਂ ਉਹ ਘਟਨਾ ਸਥਾਨ ’ਤੇ ਪੁੱਜੇ ਤੇ ਲਾਸ਼ ਘਰ ਲਿਆਏ। ਕਾਫ਼ੀ ਦੇਰ ਬਾਅਦ ਕਤਲ ਦੀ ਸੂਚਨਾ ਮਿਲਣ ਮਗਰੋਂ ਥਾਣਾ ਲਾਡੋਵਾਲ ਦੀ ਪੁਲੀਸ ਘਟਨਾ ਸਥਾਨ ’ਤੇ ਪੁੱਜੀ। ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤੀ ਹੈ। ਪੁਲੀਸ ਨੇ ਇਸ ਮਾਮਲੇ ’ਚ ਅਰਜੁਨ ਸਿੰਘ ਦੀ ਪਤਨੀ ਰਣਜੀਤ ਕੌਰ ਦੀ ਸ਼ਿਕਾਇਤ ’ਤੇ ਉਸ ਦੇ ਦੋਸਤ ਰਿੰਕੂ ਅਤੇ ਤਿੰਨ ਹੋਰਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਰਿੰਕੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਥਾਣਾ ਲਾਡੋਵਾਲ ਦੇ ਐੱਸਐੱਚਓ ਇੰਸਪੈਕਟਰ ਬੀਰਇੰਦਰ ਸਿੰਘ ਨੇ ਦੱਸਿਆ ਕਿ ਅਰਜੁਨ ਸਿੰਘ ਕਿਰਾਏ ’ਤੇ ਲੈ ਕੇ ਆਟੋ ਚਲਾਉਂਦਾ ਸੀ ਤੇ ਨਸ਼ਾ ਕਰਨ ਦੇ ਆਦੀ ਸੀ। ਦੋ ਦਿਨ ਪਹਿਲਾਂ ਉਹ ਪਰਿਵਾਰ ਵਾਲਿਆਂ ਨੂੰ ਬਿਨਾਂ ਦੱਸੇ ਆਪਣੇ ਦੋਸਤ ਰਿੰਕੂ ਨਾਲ ਜੰਗਲ ’ਚ ਨਸ਼ਾ ਕਰਨ ਲਈ ਚਲਾ ਗਿਆ। ਰਿੰਕੂ ਨਾਲ ਉਸ ਦੇ ਤਿੰਨ ਸਾਥੀ ਵੀ ਸਨ। ਉੱਥੇ ਨਸ਼ਾ ਕਰਨ ਦੌਰਾਨ ਉਨ੍ਹਾਂ ਦੀ ਬਹਿਸ ਹੋ ਗਈ ਤੇ ਰਿੰਕੂ ਤੇ ਉਸ ਦੇ ਸਾਥੀਆਂ ਨੇ ਕੁਹਾੜੀ ਨਾਲ ਅਰਜੁਨ ਨੂੰ ਕਤਲ ਕਰ ਦਿੱਤਾ। ਪਰਿਵਾਰ ਵਾਲਿਆਂ ਨੇ ਅੰਤਿਮ ਸਸਕਾਰ ਦੀ ਤਿਆਰੀ ਸ਼ੁਰੂ ਕਰ ਦਿੱਤੀ ਤਾਂ ਕਿਸੇ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦੇਣ ਲਈ ਆਖਿਆ ਜਿਸ ਮਗਰੋਂ ਪਰਿਵਾਰ ਨੇ ਪੁਲੀਸ ਨੂੰ ਸੂਚਿਤ ਕੀਤਾ।

Advertisement

ਸਰੀਰ ’ਤੇ ਸੱਟਾਂ ਦੇ ਨਿਸ਼ਾਨ

ਸਿਵਲ ਹਸਪਤਾਲ ’ਚ ਤਿੰਨ ਡਾਕਟਰਾਂ ’ਤੇ ਆਧਾਰਤ ਬੋਰਡ ਨੇ ਅਰਜੁਨ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕੀਤਾ। ਇਸ ਦੌਰਾਨ ਪਤਾ ਲੱਗਿਆ ਕਿ ਅਰਜੁਨ ਦੇ ਸਿਰ ’ਤੇ ਅਤੇ ਸਰੀਰ ਦੇ ਕਈ ਹਿੱਸਿਆਂ ’ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਹਨ। ਡਾਕਟਰਾਂ ਅਨੁਸਾਰ ਸਿਰ ’ਤੇ ਸੱਟ ਕਾਰਨ ਉਸ ਦੀ ਮੌਤ ਹੋਈ ਹੈ।

Advertisement
Author Image

sukhwinder singh

View all posts

Advertisement
Advertisement
×