ਜੋਧਪੁਰ, 12 ਸਤੰਬਰਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਮੌਜੂਦਾ ਸਮੇਂ ਕੁਝ ਮੁਲਕ ਇੱਕ ਦੂਜੇ ਨਾਲ ਜੰਗ ’ਚ ਰੁੱਝੇ ਹੋਏ ਪਰ ਭਾਰਤ ਦਾ ਮਕਸਦ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਦੇ ਚੱਲਣ ਹੈ। ਉਨ੍ਹਾਂ ਨੇ ਉੱਭਰਦੀਆਂ ਆਲਮੀ ਚੁਣੌਤੀਆਂ ਦੇ ਮੱਦੇਨਜ਼ਰ ਮਿੱਤਰ ਦੇਸ਼ਾਂ ਨੂੰ ਆਪਣੀ ਭਾਈਵਾਲੀ ਤੇ ਸਹਿਯੋਗ ਨੂੰ ਹੋਰ ਬੁਲੰਦੀਆਂ ’ਤੇ ਲਿਜਾਣ ਲਈ ਵੀ ਆਖਿਆ। ਰੱਖਿਆ ਮੰਤਰੀ ਨੇ ਇੱਥੇ ਹਵਾਈ ਮਸ਼ਕ ‘ਤਰੰਗ ਸ਼ਕਤੀ’ ਦੌਰਾਨ ਕਿਹਾ, ‘‘ਭਾਰਤ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਹੈ ਅਤੇ ਉਸ ਦਾ ਉਦੇਸ਼ ਭਾਈਵਾਲੀ ਨੂੰ ਰਾਜਨੀਤਕ ਅਤੇ ਤਕਨੀਕੀ ਖੇਤਰਾਂ ਤੋਂ ਅੱਗੇ ਵਧਾਉਣ ਦਾ ਹੈ।’’ ਉਨ੍ਹਾਂ ਆਖਿਆ, ‘‘ਅਸੀਂ ਚਾਹੁੰਦੇ ਹਾਂ ਕਿ ਸਾਡਾ ਸਹਿਯੋਗ ਸਿਰਫ ਰਾਜਨੀਤਕ ਅਤੇ ਤਕਨੀਕੀ ਖੇਤਰਾਂ ਤੱਕ ਸੀਮਤ ਨਾ ਹੋਵੇ ਬਲਕਿ ਇਹ ਦਿਲਾਂ ਦੀ ਸਾਂਝ ਵਾਲਾ ਹੋਣਾ ਚਾਹੀਦਾ ਹੈ।’’ -ਪੀਟੀਆਈ