ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ’ਚ ਫਰੈਸ਼ਰ ਪਾਰਟੀ
ਜਗਮੋਹਨ ਸਿੰਘ
ਰੂਪਨਗਰ, 28 ਅਕਤੂਬਰ
ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਪੰਜਾਬ ਦੇ ਯੂਨੀਵਰਸਿਟੀ ਸਕੂਲ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਵਿੱਚ ਫਰੈਸ਼ਰ ਪਾਰਟੀ ‘ਸ੍ਰੀਜਨਮ 2.0’ ਦਾ ਪ੍ਰਬੰਧ ਕੀਤਾ ਗਿਆ। ਸਮਾਗਮ ਦੌਰਾਨ ਯੂਨੀਵਰਸਿਟੀ ਦੇ ਚਾਂਸਲਰ ਡਾ. ਸੰਦੀਪ ਸਿੰਘ ਕੌੜਾ, ਵਾਈਸ ਚਾਂਸਲਰ ਪ੍ਰੋ. ਡਾ. ਏਐਸ ਚਾਵਲਾ, ਪ੍ਰੋ-ਵਾਈਸ ਚਾਂਸਲਰ ਡਾ. ਪਰਵਿੰਦਰ ਕੌਰ, ਰਜਿਸਟਰਾਰ ਰਾਜੀਵ ਮਹਾਜਨ, ਸੰਯੁਕਤ ਰਜਿਸਟਰਾਰ ਸਤਬੀਰ ਸਿੰਘ ਬਾਜਵਾ, ਡੀਸੀਐਫਓ ਵਿਮਲ ਮਨਹੋਤਰਾ, ਸਚਿਨ ਜੈਨ, ਫਾਊਂਡਰ-ਈਐਫਓਐਸ, ਐਲੂਰੀ ਸ੍ਰੀਨਿਵਾਸ ਰਾਓ, ਡੀਨ ਯੂਐਸਈਟੀ ਡਾ. ਐਚਪੀਐਸ ਧਾਮੀ, ਡਿਪਟੀ ਡੀਨ ਡਾ. ਵੀਕੇ ਸੈਣੀ, ਐਚਓਡੀ ਮੀਨਾਕਸ਼ੀ ਸ਼ਰਮਾ ਸਣੇ ਵੱਖ-ਵੱਖ ਵਿਭਾਗਾਂ ਦੇ ਡੀਨ ਅਤੇ ਯੂਐਸਈਟੀ ਸ਼ਾਮਲ ਹੋਏ।
ਚਾਂਸਲਰ ਡਾ. ਸੰਦੀਪ ਸਿੰਘ ਕੌੜਾ ਨੇ ਪ੍ਰਬੰਧਕੀ ਟੀਮ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿੱਚ ਸਹਿਯੋਗ ਅਤੇ ਨਵੀਨਤਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਦੇ ਹੋਏ ਭਵਿੱਖ ਦੀਆਂ ਪਹਿਲਕਦਮੀਆਂ ਵਿੱਚ ਅਗਵਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਵਿਦਿਆਰਥਣ ਅਹਾਨਾ ਨੂੰ ਮਿਸ ਫਰੈਸ਼ਰ ਜਦਕਿ ਭਾਵੇਸ਼ ਜਾਖੜ ਨੂੰ ਮਿਸਟਰ ਫਰੈਸ਼ਰ ਦਾ ਖਿਤਾਬ ਮਿਲਿਆ। ਤਬਿੰਦਾ ਨਸੀਮ ਨੂੰ ਸਰਵੋਤਮ ਉਭਰਦੀ ਸ਼ਖ਼ਸੀਅਤ, ਆਸ਼ੂਤੋਸ਼ ਕੁਮਾਰ ਨੂੰ ਸਰਵੋਤਮ ਪ੍ਰਦਰਸ਼ਨ ਦਾ ਤੇ ਸਰਵੋਤਮ ਪਹਿਰਾਵੇ ਵਾਲੀ ਸ਼੍ਰੇਣੀ ਦਾ ਪੁਰਸਕਾਰ ਕ੍ਰਿਪਟੋ ਨੂੰ ਦਿੱਤਾ ਗਿਆ।