ਵਿਦਿਆਰਥੀਆਂ ਦੇ ਸਵਾਗਤ ਲਈ ‘ਫਰੈਸ਼ਰ ਡੇਅ’ ਪ੍ਰੋਗਰਾਮ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 30 ਸਤੰਬਰ
ਇੱਥੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਫੇਜ਼-2 ਵਿੱਚ ਐੱਮਬੀਏ, ਐੱਮਸੀਏ, ਬੀਬੀਏ ਅਤੇ ਬੀਸੀਏ ਦੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ‘ਫਰੈਸ਼ਰ ਡੇਅ’ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਰੰਗਾ-ਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਨਾਲ ਖੂਬ ਰੰਗ ਬੰਨ੍ਹਿਆ ਜਦੋਂਕਿ ਵਿਦਿਆਰਥਣਾਂ ਨੇ ਰੈਂਪ ’ਤੇ ਆਪਣੇ ਅੰਦਰ ਛੁਪੀ ਪ੍ਰਤਿਭਾ ਦੇ ਜਲਵੇ ਦਿਖਾਏ।
ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇਐੱਸ ਬੇਦੀ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਇਆ। ਵਿਦਿਆਰਥੀਆਂ ਨੇ ਵੱਖ ਵੱਖ ਰਾਜਾਂ ਦਾ ਡਾਂਸ ਪੇਸ਼ ਕੀਤਾ। ਮਿਸ ਫਰੈਸ਼ਰ ਅਤੇ ਮਿਸਟਰ ਫਰੈਸ਼ਰ ਦਾ ਮੁਕਾਬਲਾ ਖਿੱਚ ਦਾ ਕੇਂਦਰ ਰਿਹਾ। ਬੀਸੀਏ ਦੀ ਭਵਪ੍ਰੀਤ ਕੌਰ ਨੂੰ ਮਿਸ ਫਰੈਸ਼ਰ ਬੀਸੀਏ ਦੇ ਗੁਰਲੀਨ ਸਿੰਘ ਨੂੰ ਅੰਡਰ ਗਰੈਜੂਏਸ਼ਨ ਵਿੱਚ ਮਿਸਟਰ ਫਰੈਸ਼ਰ ਚੁਣਿਆ ਗਿਆ। ਪੋਸਟ ਗਰੈਜੂਏਸ਼ਨ ਤੋਂ ਵੰਸ਼ਿਕਾ ਸੋਨੀ ਨੂੰ ਮਿਸ ਫਰੈਸ਼ਰ ਅਤੇ ਪੀਜੀ ਤੋਂ ਪ੍ਰਥਮ ਕੁਮਾਰ ਨੂੰ ਪੋਸਟ-ਗਰੈਜੂਏਸ਼ਨ ਸਟ੍ਰੀਮ ਵਿੱਚ ਮਿਸਟਰ ਫਰੈਸ਼ਰ ਚੁਣਿਆ ਗਿਆ। ਯੂਜੀ ਤੋਂ ਸ਼ਿਵਮ ਕੁਮਾਰ ਬੀਬੀਏ ਅਤੇ ਪੀਜੀ ਤੋਂ ਚਾਰਲਸ ਐਮਬੀਏ ਨੂੰ ਮਿਸਟਰ ਹੈਂਡਸਮ ਚੁਣਿਆ ਗਿਆ। ਯੂਜੀ ਤੋਂ ਰੂਪਨਪ੍ਰੀਤ ਕੌਰ ਬੀ.ਕਾਮ ਅਤੇ ਪੀਜੀ ਤੋਂ ਦਮਨ ਐਮਸੀਏ ਨੇ ਮਿਸ ਐਲੀਗੈਂਟ ਦਾ ਤਾਜ ਆਪਣੇ ਨਾਮ ਕੀਤਾ।