ਫਰਾਂਸ ਦੇ ਰਾਸ਼ਟਰਪਤੀ ਮੈਕਰੌਂ ਜੈਪੁਰ ’ਚ ਮੋਦੀ ਨਾਲ ਕਰਨਗੇ ਵਾਰਤਾ
10:50 PM Jan 24, 2024 IST
Advertisement
ਨਵੀਂ ਦਿੱਲੀ: ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਵੀਰਵਾਰ ਭਾਰਤ ਪਹੁੰਚਣਗੇ ਤੇ ਜੈਪੁਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੱਖ-ਵੱਖ ਮੁੱਦਿਆਂ ’ਤੇ ਵਾਰਤਾ ਕਰਨਗੇ। ਮੈਕਰੌਂ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਮੌਕੇ ਮੁੱਖ ਮਹਿਮਾਨ ਵੀ ਹੋਣਗੇ। ਭਾਰਤ ਦੇ ਦੋ ਦਿਨਾਂ ਦੇ ਦੌਰੇ ਦੀ ਸ਼ੁਰੂਆਤ ਉਹ ਭਲਕੇ ਜੈਪੁਰ ਤੋਂ ਕਰਨਗੇ। ਉਹ ਜੈਪੁਰ ਦੇ ਮਸ਼ਹੂਰ ਆਮੇਰ ਦੇ ਕਿਲ੍ਹੇ, ਹਵਾ ਮਹਿਲ ਤੇ ਜੰਤਰ-ਮੰਤਰ ਵੀ ਜਾਣਗੇ। ਦੱਸਣਯੋਗ ਹੈ ਕਿ ਦੋਵੇਂ ਮੁਲਕ 26 ਰਾਫਾਲ-ਐਮ ਲੜਾਕੂ ਜਹਾਜ਼ਾਂ ਤੇ ਤਿੰਨ ਸਕੌਰਪੀਨ ਪਣਡੁੱਬੀਆਂ ਦੇ ਸੌਦੇ ਨੂੰ ਆਖਰੀ ਰੂਪ ਦੇਣ ਵਿਚ ਜੁਟੇ ਹੋਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੁਲਾਈ ਵਿਚ ਪ੍ਰਧਾਨ ਮੰਤਰੀ ਮੋਦੀ ਵੀ ‘ਬੈਸਟਾਈਲ ਡੇਅ ਪਰੇਡ’ ਮੌਕੇ ਪੈਰਿਸ ’ਚ ‘ਗੈਸਟ ਆਫ ਆਨਰ’ ਸਨ। -ਪੀਟੀਆਈ
Advertisement
Advertisement
Advertisement