ਫਰੈਂਚ ਓਪਨ: ਬੋਪੰਨਾ ਤੇ ਐਬਡਨ ਦੀ ਜੋੜੀ ਸੈਮੀ ਫਾਈਨਲ ’ਚ
06:39 AM Jun 06, 2024 IST
ਪੈਰਿਸ:
Advertisement
ਭਾਰਤ ਦੇ ਰੋਹਨ ਬੋਪੰਨਾ ਅਤੇ ਆਸਟਰੇਲੀਆ ਦੇ ਮੈਥਿਊ ਐਬਡਨ ਦੀ ਜੋੜੀ ਨੇ ਬੈਲਜੀਅਮ ਦੇ ਸੈਂਡਰ ਜਿਲੇ ਅਤੇ ਜੋਰਾਨ ਵਲੀਜੇਨ ਨੂੰ ਹਰਾ ਕੇ ਫਰੈਂਚ ਓਪਨ ਪੁਰਸ਼ ਡਬਲਜ਼ ਦੇ ਸੈਮੀ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਦੋਵਾਂ ਨੇ 7-6(3) 5-7 6-1 ਨਾਲ ਜਿੱਤ ਹਾਸਲ ਕੀਤੀ। ਪਹਿਲੇ ਸਖ਼ਤ ਸੈੱਟ ਵਿੱਚ ਬੋਪੰਨਾ-ਐਬਡਨ ਨੇ ਜਿੱਤ ਹਾਸਲ ਕੀਤੀ ਪਰ ਦੂਜੇ ਸੈੱਟ ਵਿੱਚ ਵਿਰੋਧੀ ਟੀਮ ਨੇ ਵਾਪਸੀ ਕੀਤੀ। ਤੀਜਾ ਸੈੱਟ ਪੂਰੀ ਤਰ੍ਹਾਂ ਇਕਪਾਸੜ ਰਿਹਾ ਅਤੇ ਬੋਪੰਨਾ ਤੇ ਐਬਡਨ ਨੇ ਬੈਲਜੀਅਨ ਜੋੜੀ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ। -ਪੀਟੀਆਈ
Advertisement
Advertisement
Related News
Advertisement