For the best experience, open
https://m.punjabitribuneonline.com
on your mobile browser.
Advertisement

ਫਰੈਂਚ ਓਪਨ: ਸਾਤਵਿਕ-ਚਿਰਾਗ ਦੀ ਜੋੜੀ ਅਗਲੇ ਗੇੜ ਵਿੱਚ

07:20 AM Mar 06, 2024 IST
ਫਰੈਂਚ ਓਪਨ  ਸਾਤਵਿਕ ਚਿਰਾਗ ਦੀ ਜੋੜੀ ਅਗਲੇ ਗੇੜ ਵਿੱਚ
Advertisement

ਪੈਰਿਸ, 5 ਮਾਰਚ
ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਸਟਾਰ ਭਾਰਤੀ ਜੋੜੀ ਅੱਜ ਇੱਥੇ ਮਲੇਸ਼ੀਆ ਦੇ ਓਂਗ ਯਿਊ ਸਿਨ ਅਤੇ ਟੀਓ ਈ ਯੀ ਨੂੰ ਸਖ਼ਤ ਮੁਕਾਬਲੇ ਵਿੱਚ ਹਰਾ ਕੇ ਫਰੈਂਚ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਪਹੁੰਚ ਗਈ ਹੈ। ਵਿਸ਼ਵ ਦਰਜਾਬੰਦੀ ਵਿੱਚ ਸਿਖਰ ’ਤੇ ਕਾਬਜ਼ ਭਾਰਤੀ ਜੋੜੀ ਨੇ 47 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 21-13, 24-21 ਨਾਲ ਜਿੱਤ ਦਰਜ ਕੀਤੀ। ਮਲੇਸ਼ੀਆ ਦੀ ਇਸ ਜੋੜੀ ਖ਼ਿਲਾਫ਼ ਅੱਠ ਮੈਚਾਂ ਵਿੱਚ ਸਾਤਵਿਕ ਤੇ ਚਿਰਾਗ ਦੀ ਇਹ ਪੰਜਵੀਂ ਜਿੱਤ ਹੈ। 2022 ਦੀ ਚੈਂਪੀਅਨ ਜੋੜੀ ਦੂਜੇ ਗੇੜ ਵਿੱਚ ਮਲੇਸ਼ੀਆ ਦੇ ਮੈਨ ਵੇਈ ਚੋਂਗ ਅਤੇ ਕਾਈ ਵੁਨ ਟੀ ਦਾ ਸਾਹਮਣਾ ਕਰੇਗੀ।
ਇਸੇ ਤਰ੍ਹਾਂ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੇ ਦਾ ਤਗਮਾ ਜੇਤੂ ਤਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ ਆਪਣੇ ਹੀ ਦੇਸ਼ ਦੀ ਅਸ਼ਵਨੀ ਪੋਨੱਪਾ ਅਤੇ ਤਨੀਸ਼ਾ ਕ੍ਰੇਸਟੋ ਦੀ ਜੋੜੀ ਨੂੰ 16-21, 21-19, 21-17 ਨਾਲ ਹਰਾ ਕੇ ਦੂਜੇ ਗੇੜ ਵਿੱਚ ਪਹੁੰਚੀ। ਭਾਰਤ ਦੀਆਂ ਇਹ ਦੋਵੇਂ ਮਹਿਲਾ ਜੋੜੀਆਂ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਦੌੜ ਵਿੱਚ ਹਨ।
ਓਲੰਪਿਕ ਖੇਡਾਂ ਦੀ ਕੁਆਲੀਫਿਕੇਸ਼ਨ ਰੈਂਕਿੰਗ ’ਚ ਤਨੀਸ਼ਾ ਅਤੇ ਅਸ਼ਵਨੀ ਦੀ ਜੋੜੀ 11ਵੇਂ ਜਦਕਿ ਤਰੀਸਾ ਅਤੇ ਗਾਇਤਰੀ ਦੀ ਜੋੜੀ 14ਵੇਂ ਸਥਾਨ ’ਤੇ ਕਾਬਜ਼ ਹੈ। ਤਰੀਸਾ ਤੇ ਗਾਇਤਰੀ ਸ਼ਾਨਦਾਰ ਲੈਅ ਵਿੱਚ ਚੱਲ ਰਹੀਆਂ ਹਨ। ਇਨ੍ਹਾਂ ਨੇ ਪਿਛਲੇ ਮਹੀਨੇ ਮਲੇਸ਼ੀਆ ਵਿੱਚ ਹੋਈ ਏਸ਼ੀਆ ਟੀਮ ਚੈਂਪੀਅਨਸ਼ਿਪ ਵਿੱਚ ਭਾਰਤੀ ਮਹਿਲਾ ਟੀਮ ਨੂੰ ਜਿਤਾਉਣ ਵਿੱਚ ਅਹਿਮ ਯੋਗਦਾਨ ਪਾਇਆ ਸੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×