ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਰੈਂਚ ਓਪਨ: ਰਿਬਾਕੀਨਾ ਚੌਥੇ ਗੇੜ ’ਚ

08:54 AM Jun 02, 2024 IST

ਪੈਰਿਸ, 1 ਜੂਨ
ਗਰੈਂਡ ਸਲੈਮ ਜੇਤੂ ਏਲੀਨਾ ਰਿਬਾਕੀਨਾ ਅਤੇ ਅਰਿਆਨਾ ਸਬਾਲੇਂਕਾ ਨੇ ਅੱਜ ਇੱਥੇ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰ ਕੇ ਫਰੈਂਚ ਓਪਨ ਟੈਨਿਸ ਗਰੈਂਡ ਸਲੈਮ ਦੇ ਚੌਥੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਚੌਥਾ ਦਰਜਾ ਪ੍ਰਾਪਤ ਅਤੇ 2022 ਦੀ ਵਿੰਬਲਡਨ ਚੈਂਪੀਅਨ ਰਿਬਾਕੀਨਾ ਨੇ ਬੈਲਜੀਅਮ ਦੀ ਐਲਿਸ ਮਰਟੇਨਜ਼ ਨੂੰ 6-4, 6-2 ਨਾਲ ਹਰਾਇਆ ਜਦਕਿ ਦੋ ਵਾਰ ਦੀ ਆਸਟਰੇਲੀਅਨ ਓਪਨ ਚੈਂਪੀਅਨ ਸਬਾਲੇਂਕਾ ਨੇ ਪਾਉਲਾ ਬਡੋਸਾ ਨੂੰ 7-5, 6-1 ਨਾਲ ਮਾਤ ਦਿੱਤੀ। ਸਬਾਲੇਂਕਾ ਦਾ ਰੋਲਾਂ ਗੈਰੋ ’ਤੇ ਸਰਬੋਤਮ ਪ੍ਰਦਰਸ਼ਨ ਸੈਮੀ ਫਾਈਨਲ ’ਚ ਪਹੁੰਚਣਾ ਰਿਹਾ ਹੈ। ਇਸੇ ਤਰ੍ਹਾਂ ਰੂਸ ਵਿੱਚ ਜਨਮੀ ਫਰਾਂਸ ਦੀ ਵਾਰਵਾਰਾ ਗ੍ਰਾਚੇਵਾ ਨੇ ਰੋਮਾਨੀਆ ਦੀ ਇਰੀਨਾ ਕੈਮੇਲੀਆ ਬੇਗੂ ਨੂੰ 7-5, 6-3 ਨਾਲ ਹਰਾ ਕੇ ਪਹਿਲੀ ਵਾਰ ਕਿਸੇ ਵੱਡੇ ਟੂਰਨਾਮੈਂਟ ਦੇ ਚੌਥੇ ਗੇੜ ਵਿੱਚ ਜਗ੍ਹਾ ਬਣਾਈ ਹੈ। ਪੁਰਸ਼ਾਂ ਦੇ ਤੀਜੇ ਗੇੜ ਦੇ ਮੁਕਾਬਲਿਆਂ ਵਿੱਚ ਕੈਨੇਡਾ ਦੇ ਫੇਲਿਕਸ ਔਗਰ ਅਲਿਆਸੀਮੇ ਨੇ ਅਮਰੀਕਾ ਦੇ 15ਵਾਂ ਦਰਜਾ ਪ੍ਰਾਪਤ ਬੈਨ ਸ਼ੈਲਟਨ ਨੂੰ 6-4, 6-2, 6-1 ਨਾਲ ਹਰਾਇਆ। -ਪੀਟੀਆਈ

Advertisement

Advertisement
Advertisement