ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਰੈਂਚ ਓਪਨ: ਮੁਚੋਵਾ ਤੇ ਸਬਾਲੇਂਕਾ ਸੈਮੀਫਾਈਨਲ ’ਚ

10:11 PM Jun 23, 2023 IST

ਪੈਰਿਸ, 6 ਜੂਨ

Advertisement

ਆਰੀਆਨਾ ਸਬਾਲੇਂਕਾ ਤੇ ਕੈਰੋਲੀਨਾ ਮੁਚੋਵਾ ਕ੍ਰਮਵਾਰ ਅੱਜ ਐਲੀਨਾ ਸਵੀਤੋਲੀਨਾ ਤੇ ਅਨਾਸਤਾਸੀਆ ਪਾਵਲੁਚੇਨਕੋਵਾ ਨੂੰ ਹਰਾ ਕੇ ਪਹਿਲੀ ਵਾਰ ਟੈਨਿਸ ਫਰੈਂਚ ਓਪਨ ਦੇ ਸੈਮੀਫਾਈਨਲ ਵਿੱਚ ਪਹੁੰਚ ਗਈਆਂ ਹਨ। ਸਬਾਲੇਂਕਾ ਨੇ ਯੂਕਰੇਨ ਦੀ ਐਲੀਨਾ ਸਵੀਤੋਲੀਨਾ ਨੂੰ 6-4, 6-4 ਨਾਲ ਜਦੋਂ ਕਿ ਮੁਚੋਵਾ ਨੇ ਰੂਸ ਦੀ ਪਾਵਲੁਚੇਨਕੋਵਾ ਨੂੰ 7-5, 6-2 ਨਾਲ ਹਰਾਇਆ। ਮੁਚੋਵਾ ਦਾ ਪਿਛਲਾ ਸਰਬੋਤਮ ਪ੍ਰਦਰਸ਼ਨ ਪਿਛਲੇ ਸਾਲ ਫਰੈਂਚ ਓਪਨ ‘ਚ ਤੀਜੇ ਗੇੜ ਵਿੱਚ ਪਹੁੰਚਣਾ ਸੀ। ਪਾਵਲੁਚੇਨਕੋਵਾ ਦਾ ਪਿਛਲਾ ਮੈਚ ਤਿੰਨ ਘੰਟੇ ਤੋਂ ਵੱਧ ਸਮਾਂ ਚੱਲਿਆ ਸੀ, ਜਿਸ ਕਰਕੇ ਇਸ ਮੈਚ ਵਿੱਚ ਉਹ ਥੱਕੀ ਨਜ਼ਰ ਆਈ ਅਤੇ ਕਈ ਅੰਕ ਬਹੁਤ ਆਸਾਨੀ ਨਾਲ ਦੇ ਦਿੱਤੇ। ਪਹਿਲੇ ਸੈੱਟ ਵਿੱਚ ਮੁਚੋਵਾ ਨੂੰ ਟੱਕਰ ਦੇਣ ਤੋਂ ਬਾਅਦ ਪਾਵਲੁਚੇਨਕੋਵਾ ਨੇ ਦੂਜੇ ਸੈੱਟ ‘ਚ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ। ਮੁਚੋਵਾ ਦੋ ਸਾਲ ਪਹਿਲਾਂ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਵਿੱਚ ਪਹੁੰਚੀ ਸੀ। -ਏਪੀ

Advertisement
Advertisement
Advertisement