For the best experience, open
https://m.punjabitribuneonline.com
on your mobile browser.
Advertisement

ਫਰੈਂਚ ਓਪਨ: ਇਗਾ ਸਵਿਆਤੇਕ ਨੇ ਲਗਾਈ ਖ਼ਿਤਾਬੀ ਹੈਟ੍ਰਿਕ

07:59 AM Jun 09, 2024 IST
ਫਰੈਂਚ ਓਪਨ  ਇਗਾ ਸਵਿਆਤੇਕ ਨੇ ਲਗਾਈ ਖ਼ਿਤਾਬੀ ਹੈਟ੍ਰਿਕ
ਟਰਾਫ਼ੀ ਨਾਲ ਇਗਾ ਸਵਿਆਤੇਕ। -ਫੋਟੋ: ਪੀਟੀਆਈ
Advertisement

ਪੈਰਿਸ, 8 ਜੂਨ
ਵਿਸ਼ਵ ਦੀ ਨੰਬਰ ਇੱਕ ਖਿਡਾਰਨ ਇਗਾ ਸਵਿਆਤੇਕ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਇੱਥੇ ਫਾਈਨਲ ਵਿੱਚ ਜੈਸਮੀਨ ਪਾਓਲਿਨੀ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ’ਚ ਲਗਾਤਾਰ ਤੀਜੀ ਵਾਰ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤਿਆ। ਪੋਲੈਂਡ ਦੀ ਸਵਿਆਤੇਕ ਨੇ ਪਹਿਲੀ ਵਾਰ ਵਾਰ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ਵਾਲੀ ਪਾਓਲਿਨੀ ਨੂੰ ਸੌਖਿਆਂ ਹੀ 6-2, 6-1 ਨਾਲ ਹਰਾ ਦਿੱਤਾ। ਸਵਿਆਤੇਕ ਪਹਿਲੇ ਸੈੱਟ ਵਿੱਚ ਇੱਕ ਸਮੇਂ 1-2 ਨਾਲ ਪਿੱਛੇ ਚੱਲ ਰਹੀ ਪਰ ਇਸ ਮਗਰੋਂ ਉਸ ਨੇ ਲਗਾਤਾਰ 10 ਗੇਮ ਜਿੱਤੀਆਂ। ਇਸ ਨਾਲ ਉਹ ਦੂਜੇ ਸੈੱਟ ਵਿੱਚ 5-0 ਨਾਲ ਅੱਗੇ ਹੋ ਗਈ। ਪਾਓਲਿਨੀ ਨੇ ਦੂਜੇ ਸੈੱਟ ਦੀ ਛੇਵੀਂ ਗੇਮ ਵਿੱਚ ਆਪਣੀ ਸਰਵਿਸ ਬਚਾਈ ਪਰ ਸਵਿਆਤੇਕ ਨੇ ਇਸ ਮਗਰੋਂ ਆਪਣੀ ਸਰਵਿਸ ’ਤੇ ਸੌਖਿਆਂ ਹੀ ਮੈਚ ਆਪਣੇ ਨਾਂ ਕਰ ਲਿਆ।
ਸਿਖਰਲਾ ਦਰਜਾ ਪ੍ਰਾਪਤ ਸਵਿਆਤੇਕ ਨੇ ਇਸ ਤਰ੍ਹਾਂ ਫਰੈਂਚ ਓਪਨ ਵਿੱਚ ਆਪਣੀ ਜੇਤੂ ਮੁਹਿੰਮ ਨੂੰ 21 ਮੈਚ ਤੱਕ ਪਹੁੰਚਾ ਦਿੱਤਾ ਹੈ। ਹੁਣ ਉਸ ਦਾ ਰਿਕਾਰਡ 35-2 ਹੋ ਗਿਆ ਹੈ। ਜਸਟਿਨ ਹੈਨਿਨ ਮਗਰੋਂ ਪੋਲੈਂਡ ਦੀ 23 ਸਾਲਾ ਸਵਿਆਤੇਕ ਪਹਿਲੀ ਅਜਿਹੀ ਖਿਡਾਰਨ ਹੈ, ਜਿਸ ਨੇ ਫਰੈਂਚ ਓਪਨ ਵਿੱਚ ਲਗਾਤਾਰ ਤਿੰਨ ਖ਼ਿਤਾਬ ਜਿੱਤੇ।
ਹੈਨਿਨ ਨੇ 2005 ਤੋਂ 2007 ਤੱਕ ਇਹ ਖ਼ਿਤਾਬ ਜਿੱਤੇ ਸੀ। ਸਵਿਆਤੇਕ ਨੇ 2020 ਵਿੱਚ ਵੀ ਫਰੈਂਚ ਓਪਨ ਦਾ ਖ਼ਿਤਾਬ ਜਿੱਤਿਆ ਸੀ। ਇਸ ਤੋਂ ਇਲਾਵਾ ਉਸ ਨੇ 2022 ਵਿੱਚ ਅਮਰੀਕੀ ਓਪਨ ’ਚ ਵੀ ਜਿੱਤ ਹਾਸਲ ਕੀਤੀ ਸੀ। ਇਸ ਤਰ੍ਹਾਂ ਗਰੈਂਡ ਸਲੈਮ ਦੇ ਫਾਈਨਲ ਵਿੱਚ ਉਸ ਦਾ ਰਿਕਾਰਡ 5-0 ਹੋ ਗਿਆ ਹੈ। ਇਟਲੀ ਦੀ 12ਵਾਂ ਦਰਜਾ ਪ੍ਰਾਪਤ ਪਾਓਲਿਨੀ ਪਹਿਲੀ ਵਾਰ ਕਿਸੇ ਗਰੈਂਡ ਸਲੈਮ ਟੂਰਮਨਾਮੈਂਟ ਦੇ ਫਾਈਨਲ ਵਿੱਚ ਪਹੁੰਚੀ ਸੀ। ਹਾਲਾਂਕਿ ਪਾਓਲਿਨੀ ਕੋਲ ਮਹਿਲਾ ਡਬਲਜ਼ ਦਾ ਖ਼ਿਤਾਬ ਜਿੱਤਣ ਦਾ ਮੌਕਾ ਹੈ, ਜਿਸ ਵਿੱਚ ਉਸ ਨੇ ਸਾਰਾ ਇਰਾਨੀ ਨਾਲ ਜੋੜੀ ਬਣਾਈ ਹੈ। ਐਤਵਾਰ ਨੂੰ ਹੋਣ ਵਾਲੇ ਫਾਈਨਲ ਵਿੱਚ ਉਸ ਦਾ ਸਾਹਮਣਾ 2023 ਦੀ ਅਮਰੀਕੀ ਓਪਨ ਚੈਂਪੀਅਨ ਕੋਕੋ ਗਾਫ ਅਤੇ ਕੈਟਰੀਨਾ ਸਿਨਿਆਕੋਵਾ ਦੀ ਜੋੜੀ ਨਾਲ ਹੋਵੇਗਾ। -ਏਪੀ

Advertisement

ਫਾਈਨਲ ’ਚ ਅਲਕਰਾਜ਼ ਅਤੇ ਜ਼ਵੇਰੇਵ ਹੋਣਗੇ ਆਹਮੋ-ਸਾਹਮਣੇ

ਸਪੇਨ ਦੇ ਕਾਰਲਸ ਅਲਕਰਾਜ਼ ਨੇ ਚਾਰ ਘੰਟੇ ਨੌਂ ਮਿੰਟ ਤੱਕ ਚੱਲੇ ਮੈਰਾਥਨ ਸੈਮੀ ਫਾਈਨਲ ਮੁਕਾਬਲੇ ਵਿੱਚ ਇਟਲੀ ਦੇ ਯਾਨਿਕ ਸਿਨੇਰ ਨੂੰ ਹਰਾ ਕੇ ਫਰੈਂਚ ਓਪਨ ਫਾਈਨਲ ਵਿੱਚ ਜਗ੍ਹਾ ਬਣਾ ਲਈ, ਜਿੱਥੇ ਉਸ ਦਾ ਸਾਹਮਣਾ ਅਲੈਗਜ਼ੈਂਦਰ ਜ਼ਵੇਰੇਵ ਨਾਲ ਹੋਵੇਗਾ। ਅਲਕਰਾਜ਼ ਨੇ 2-6, 6-3, 3-6, 6-4, 6-3 ਨਾਲ ਮੁਕਾਬਲਾ ਜਿੱਤ ਕੇ ਪਹਿਲੀ ਵਾਰ ਫਾਈਨਲ ਵਿੱਚ ਜਗ੍ਹਾ ਬਣਾਈ। ਸਪੇਨ ਦਾ 21 ਸਾਲਾ ਅਲਕਰਾਜ਼ ਤਿੰਨ ਤਰ੍ਹਾਂ ਦੇ ਕੋਰਟ ’ਤੇ ਗਰੈਂਡਸਲੈਮ ਫਾਈਨਲ ਵਿੱਚ ਪਹੁੰਚਣ ਵਾਲਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣ ਗਿਆ। ਉਸ ਨੇ ਹਾਰਡਕੋਰਟ ’ਤੇ 2022 ਅਮਰੀਕੀ ਓਪਨ ਅਤੇ ਗ੍ਰਾਸਕੋਰਟ ’ਤੇ 2023 ਵਿੰਬਲਡਨ ਜਿੱਤਿਆ ਸੀ। ਹੁਣ ਉਹ ਕਲੇਅਕੋਰਟ ’ਤੇ ਫਰੈਂਚ ਓਪਨ ਫਾਈਨਲ ਖੇਡੇਗਾ। ਤੀਜਾ ਦਰਜਾ ਪ੍ਰਾਪਤ ਅਲਕਰਾਜ਼ ਦਾ ਸਾਹਮਣਾ ਚੌਥਾ ਦਰਜਾ ਪ੍ਰਾਪਤ ਜਰਮਨੀ ਦੇ ਜ਼ਵੇਰੇਵ ਨਾਲ ਹੋਵੇਗਾ, ਜਿਸ ਨੇ ਨਾਰਵੇ ਦੇ ਕੈਸਪਰ ਰੂਡ ਨੂੰ ਸੈਮੀ ਫਾਈਨਲ ਵਿੱਚ 2-6, 6-2, 6-4, 6-2 ਨਾਲ ਹਰਾਇਆ।

Advertisement
Author Image

sukhwinder singh

View all posts

Advertisement
Advertisement
×