ਖਾਸਾ ਰੇਲਵੇ ਸਟੇਸ਼ਨ ਤੋਂ ਜਲਦ ਸ਼ੁਰੂ ਹੋਵੇਗੀ ਮਾਲ ਦੀ ਢੋਆ-ਢੁਆਈ
03:29 PM Jul 27, 2020 IST
ਪੱਤਰ ਪ੍ਰੇਰਕ
ਅਟਾਰੀ, 27 ਜੁਲਾਈ
Advertisement
ਅੰਮ੍ਰਿਤਸਰ-ਅਟਾਰੀ ਰੇਲ ਮਾਰਗ ’ਤੇ ਸਥਿਤ ਖਾਸਾ ਰੇਲਵੇ ਸਟੇਸ਼ਨ ਹੁਣ ਨਵੀਂ ਦਿੱਖ ਵਿੱਚ ਦਿਖਾਈ ਦੇਵੇਗਾ ਜਿਸ ਸਬੰਧੀ ਜ਼ੋਰਾਂ ’ਤੇ ਚੱਲ ਰਹੇ ਕੰਮ ਨੂੰ ਹੁਣ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਜਲਦੀ ਹੀ ਮਾਲ ਦੀ ਢੋਆ-ਢੁਆਈ ਦਾ ਕੰਮ ਛੇਹਰਟਾ ਤੋਂ ਖਾਸਾ ਵਿਖੇ ਤਬਦੀਲ ਹੋ ਜਾਵੇਗਾ। ਜਦੋਂ ਕਿ ਛੇਹਰਟਾ ਵਿਖੇ ਵਾਸ਼ਿੰਗ ਲਾਈਨ ਬਣ ਰਹੀ ਹੈ। ਖਾਸਾ ਵਿਖੇ ਦੋ ਨਵੇਂ ਟਰੈਕ ਬਣਾਏ ਗਏ ਹਨ ਜਦੋਂ ਕਿ ਇਸ ਤੋਂ ਪਹਿਲਾਂ ਵੀ ਇੱਥੇ ਦੋ ਰੇਲਵੇ ਟਰੈਕ ਸਨ। ਅੰਮ੍ਰਿਤਸਰ, ਛੇਹਰਟਾ ਤੇ ਭਗਤਾਂਵਾਲਾ ਦੇ ਮਾਲ ਦੀ ਢੋਆ-ਢੁਆਈ ਖਾਸਾ ਰੇਲਵੇ ਸਟੇਸ਼ਨ ਵਿਖੇ ਹੋਵੇਗੀ। ਖਾਸਾ ਰੇਲਵੇ ਸਟੇਸ਼ਨ ਵਿਖੇ ਹੁਣ ਅਗਸਤ ਦੇ ਪਹਿਲੇ ਹਫ਼ਤੇ ਮਾਲ ਦੀ ਢੋਆ-ਢੁਆਈ ਸ਼ੁਰੂ ਹੋਣ ਦੀ ਸੰਭਾਵਨਾ ਹੈ। ਮਾਲ ਦੀ ਢੋਆ-ਢੁਆਈ ਸ਼ੁਰੂ ਹੋਣ ਨਾਲ ਖਾਸਾ ਰੇਲਵੇ ਸਟੇਸ਼ਨ ਨੂੰ 15 ਤੋਂ 25 ਕਰੋੜ ਤੱਕ ਦਾ ਮਾਲੀਆ ਇਕੱਠਾ ਹੋਣ ਦੀ ਆਸ ਹੈ। ਇੱਥੇ ਪੈਨਲ ਇੰਟਰਲਾਕਿੰਗ ਹੋ ਚੁੱਕੀ ਹੈ।
Advertisement
Advertisement