ਪ੍ਰਗਟਾਵੇ ਦੀ ਆਜ਼ਾਦੀ ਦਾ ਅਰਥ ਵੱਖਵਾਦ ਦਾ ਸਮਰਥਨ ਕਰਨਾ ਨਹੀਂ: ਜੈਸ਼ੰਕਰ ਦਾ ਕੈਨੇਡਾ ਨੂੰ ਮਿਹਣਾ
02:59 PM May 10, 2024 IST
Advertisement
ਨਵੀਂ ਦਿੱਲੀ, 10 ਮਈ
ਖਾਲਿਸਤਾਨ ਸਮਰਥਕਾਂ ਪ੍ਰਤੀ ਕੈਨੇਡਾ ਦੇ ਰੁਖ 'ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਦਾ ਮਤਲਬ ਵੱਖਵਾਦ ਦਾ ਸਮਰਥਨ ਕਰਨ ਦੀ ਆਜ਼ਾਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵੱਲੋਂ ਵੱਖਵਾਦੀਆਂ ਨੂੰ ਪਨਾਹ ਦੇਣ ਤੋਂ ਸਾਫ਼ ਤੇ ਸਪਸ਼ਟ ਹੈ ਕਿ ਤੁਹਾਡਾ ਵੋਟ ਬੈਂਕ ਤੁਹਾਡੇ ਕਾਨੂੰਨ ਦੇ ਰਾਜ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੈ। ਅਸੀਂ ਚੰਗੇ ਸਬੰਧਾਂ ਲਈ ਇਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।
Advertisement
Advertisement
Advertisement