ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲਾਡੋਵਾਲ ਟੌਲ ਪਲਾਜ਼ਾ ਤੋਂ ਰੋਜ਼ਾਨਾ ਲੰਘ ਰਹੇ ਨੇ ਮੁਫ਼ਤ ਵਾਹਨ

08:02 AM Jun 29, 2024 IST
ਧਰਨੇ ’ਤੇ ਬੈਠੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਅਤੇ ਹੋਰ ਆਗੂ। -ਫੋਟੋ: ਇੰਦਰਜੀਤ ਵਰਮਾ

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਜੂਨ
ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੌਲ ਪਲਾਜ਼ਾ ’ਤੇ ਕਿਸਾਨਾਂ, ਸਹਿਯੋਗੀ ਯੂਨੀਅਨਾਂ ਅਤੇ ਹੋਰ ਸੰਗਠਨਾਂ ਦਾ ਧਰਨਾ ਅੱਜ 13ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ ਅਤੇ ਅੱਜ ਵੀ ਟੌਲ ਪਲਾਜ਼ਾ ਤੋਂ ਮੁਫ਼ਤ ਵਾਹਨ ਲੰਘਾਉਣ ਦਾ ਸਿਲਸਿਲਾ ਜਾਰੀ ਰਿਹਾ। ਇਸ ਮੌਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ, ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਮਾਲਵਾ ਜ਼ੋਨ ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ, ਕਿਸਾਨ ਆਗੂ ਸੁਰਿੰਦਰ ਸਿੰਘ ਪਵਾਰ, ਕਿਸਾਨ ਆਗੂ ਢਾਡੀ ਬਲਕਾਰ ਸਿੰਘ ਬੈਂਸ, ਕਿਸਾਨ ਆਗੂ ਸੁਖਦੇਵ ਸਿੰਘ ਮੰਗਲੀ, ਟਰੱਕ ਯੂਨੀਅਨ, ਟੈਂਪੂ ਯੂਨੀਅਨ, ਟੈਕਸੀ ਯੂਨੀਅਨ ਅਤੇ ਹੋਰਾਂ ਜਥੇਬੰਦੀਆਂ ਦੇ ਆਗੂਆਂ ਨੇ 30 ਜੂਨ ਨੂੰ ਲਾਡੋਵਾਲ ਟੌਲ ਪਲਾਜ਼ਾ ਨੂੰ ਪੱਕੇ ਤੌਰ ’ਤੇ ਤਾਲੇ ਲਗਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਧਰਨਾ ਅੱਜ 13ਵੇ ਦਿਨ ਵਿੱਚ ਪੁੱਜ ਗਿਆ ਹੈ ਅਤੇ ਪਹਿਲੇ ਦਿਨ ਤੋਂ ਟੌਲ ਪਲਾਜ਼ਾ ਦੇ ਅਧਿਕਾਰੀਆਂ ਕੋਲੋਂ ਟੌਲ ਦੀ ਮਿਆਦ ਦੇ ਕਾਗਜ਼ਾਂ ਦੀ ਮੰਗ ਕਰ ਰਹੇ ਹਾਂ, ਪਰ ਨਾ ਤਾਂ ਮਿਆਦ ਵਾਲੇ ਕਾਗਜ਼ ਦਿਖਾਏ ਗਏ ਹਨ ਅਤੇ ਨਾ ਹੀ ਕੋਈ ਅਧਿਕਾਰੀ ਗੱਲਬਾਤ ਕਰਨ ਲਈ ਆਇਆ ਹੈ। ਇਸ ਤੋਂ ਸਾਬਤ ਹੋ ਰਿਹਾ ਹੈ ਕਿ ਟੌਲ ਪਲਾਜ਼ਾ ਦੀ ਮਿਆਦ ਖਤਮ ਹੋ ਚੁੱਕੀ ਹੈ। ਆਗੂਆਂ ਨੇ ਕਿਹਾ ਕਿ 30 ਜੂਨ ਨੂੰ ਵੱਡਾ ਇਕੱਠ ਕਰਕੇ ਟੌਲ ਪਲਾਜ਼ਾ ਨੂੰ ਤਾਲੇ ਲਗਾਉਣ ਦੇ ਫ਼ੈਸਲੇ ਨੂੰ ਹਰ ਪਾਸਿਉਂ ਹਮਾਇਤ ਮਿਲ ਰਹੀ ਹੈ। ਇਸ ਮੌਕੇ ਜਸਪ੍ਰੀਤ ਸਿੰਘ ਬਲਾਕ ਪ੍ਰਧਾਨ, ਜਗਜੀਤ ਸਿੰਘ ਪ੍ਰਧਾਨ ਹਲਕਾ ਉਤਰੀ ਲੁਧਿਆਣਾ, ਰਸ਼ਪਾਲ ਸਿੰਘ ਪ੍ਰਧਾਨ ਕੈਂਟਰ ਯੂਨੀਅਨ ਫਿਲੌਰ, ਰਮੇਸ਼ ਕੁਮਾਰ ਟੈਕਸੀ ਯੂਨੀਅਨ, ਨੰਬਰਦਾਰ ਸੁਰਜੀਤ ਸਿੰਘ ਸੀੜਾ, ਬਾਬਾ ਜਗਜੀਤ ਸਿੰਘ, ਗੁਰਮੀਤ ਸਿੰਘ ਬਾੜੇਵਾਲ, ਰੂਬੀ ਬਾੜੇਵਾਲ, ਬਾਬਾ ਜੋਧ ਸਿੰਘ, ਰਾਜਾ ਸਿੰਘ ਫਗਵਾੜਾ, ਬੀਬੀ ਰੁਪਿੰਦਰ ਕੌਰ ਯੂਕੇ ਹਾਜ਼ਰ ਸਨ।

Advertisement

Advertisement
Advertisement