For the best experience, open
https://m.punjabitribuneonline.com
on your mobile browser.
Advertisement

ਭਾਰਤ ਤੇ ਈਐੱਫਟੀਏ ਵਿਚਾਲੇ ਮੁਕਤ ਵਪਾਰ ਸਮਝੌਤਾ ਸਹੀਬੱਧ

07:21 AM Mar 11, 2024 IST
ਭਾਰਤ ਤੇ ਈਐੱਫਟੀਏ ਵਿਚਾਲੇ ਮੁਕਤ ਵਪਾਰ ਸਮਝੌਤਾ ਸਹੀਬੱਧ
ਮੁਕਤ ਵਪਾਰ ਸਮਝੌਤੇ ’ਤੇ ਦਸਤਖ਼ਤ ਦੌਰਾਨ ਕੇਂਦਰੀ ਮੰਤਰੀ ਪਿਯੂਸ਼ ਗੋਇਲ ਤੇ ਹੋਰ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 10 ਮਾਰਚ
ਭਾਰਤ ਅਤੇ ਚਾਰ ਦੇਸ਼ਾਂ ਦੇ ਯੂਰੋਪੀਅਨ ਸਮੂਹ ਈਐੱਫਟੀਏ ਨੇ ਨਿਵੇਸ਼ ਅਤੇ ਵਸਤਾਂ ਤੇ ਸੇਵਾਵਾਂ ਦੇ ਦੋ-ਤਰਫ਼ਾ ਵਪਾਰ ਹੁਲਾਰਾ ਦੇਣ ਲਈ ਅੱਜ ਇੱਕ ਮੁਕਤ ਵਪਾਰ ਸਮਝੌਤੇ (ਐੱਫਟੀਏ) ’ਤੇ ਦਸਤਖ਼ਤ ਕੀਤੇ। ਐੱਫਟੀਏ ਤਹਿਤ ਈਐੱਫਟੀਏ ਨੇ ਅਗਲੇ 15 ਸਾਲ ਵਿੱਚ ਭਾਰਤ ’ਚ 100 ਅਰਬ ਡਾਲਕ ਦੇ ਨਿਵੇਸ਼ ਦੀ ਵਚਨਬੱਧਤਾ ਪ੍ਰਗਟਾਈ ਹੈ। ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਐੱਫਟੀਏ ’ਤੇ ਦਸਤਖ਼ਤ ਨੂੰ ‘ਇਤਿਹਾਸਕ ਪਲ’ ਕਰਾਰ ਦਿੰਦਿਆਂ ਕਿਹਾ ਕਿ ਇਹ ਭਾਰਤ ਦਾ ਅਜਿਹੇ ਸਮੂਹ ਨਾਲ ਪਹਿਲਾ ਆਧੁਨਿਕ ਵਪਾਰਕ ਕਰਾਰ ਹੈ, ਜਿਸ ਵਿੱਚ ਵਿਕਸਤ ਦੇਸ਼ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਕਿਸੇ ਵਪਾਰ ਕਰਾਰ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਈਐੱਫਟੀਏ ਨੇ ਅਗਲੇ 15 ਸਾਲ ਵਿੱਚ 100 ਅਰਬ ਡਾਲਰ ਦੇ ਨਿਵੇਸ਼ ਦੀ ਵਚਨਬੱਧਤਾ ਪ੍ਰਗਟਾਈ ਹੈ। ਈਐੱਫਟੀਏ ਦੇ ਮੈਂਬਰ ਦੇਸ਼ਾਂ ਵਿੱਚ ਆਈਸਲੈਂਡ, ਲੀਸ਼ਟੇਂਸਟੀਨ, ਨਾਰਵੇ ਅਤੇ ਸਵਿਟਰਜ਼ਰਲੈਂਡ ਸ਼ਾਮਲ ਹਨ। ਸਮਝੌਤੇ ਵਿੱਚ 14 ਅਧਿਆਏ ਹਨ। ਇਨ੍ਹਾਂ ਵਿੱਚ ਵਸਤੂਆਂ ਦਾ ਵਪਾਰ, ਮੂਲ ਦੇ ਨਿਯਮ, ਬੌਧਿਕ ਸੰਪਤੀ ਅਧਿਕਾਰ (ਆਈਪੀਆਈ), ਸੇਵਾਵਾਂ ਵਿੱਚ ਵਪਾਰ, ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਅਤੇ ਸਹਿਯੋਗ, ਸਰਕਾਰੀ ਖ਼ਰੀਦ, ਵਪਾਰ ਵਿੱਚ ਤਕਨੀਕੀ ਰੁਕਾਵਟਾਂ ਅਤੇ ਵਪਾਰ ਸਹੂਲਤ ਸ਼ਾਮਲ ਹਨ। ਈਐੱਫਟੀਏ ਮੈਂਬਰਾਂ ਤਰਫ਼ੋਂ ਸੰਘੀ ਕੌਂਸਲਰ ਗਾਈ ਪਰਮੇਲਿਨ ਨੇ ਕਿਹਾ ਕਿ ਇਹ ਸਮਝੌਤਾ ਆਖ਼ਿਰਕਾਰ ਚੰਗੀਆਂ ਨੌਕਰੀਆਂ ਵਿੱਚ ਵਾਧਾ ਕਰਨ ਦੀ ਅਗਵਾਈ ਕਰੇਗਾ। -ਪੀਟੀਆਈ

Advertisement

ਭਾਰਤ-ਈਐੱਫਟੀਏ ਸਮਝੌਤਾ ਇਤਿਹਾਸਕ ਪਲ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਕਿਹਾ ਕਿ ਭਾਰਤ ਅਤੇ ਈਐੱਫਟੀਏ ਵਿਚਕਾਰ ਵਪਾਰਕ ਸਮਝੌਤੇ ’ਤੇ ਦਸਤਖ਼ਤ ਇਤਿਹਾਸਕ ਪਲ ਹਨ ਕਿਉਂਕਿ ਇਹ ਖੁੱਲ੍ਹੇ, ਨਿਰਪੱਖ ਅਤੇ ਬਰਾਬਰ ਵਪਾਰ ਲਈ ਸਾਂਝੀ ਵਚਨਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਭਾਰਤ ਨਾ ਸਿਰਫ਼ ਵਚਨਬੱਧ ਟੀਚਿਆਂ ਨੂੰ ਹਾਸਲ ਕਰਨ ਲਈ, ਸਗੋਂ ਉਨ੍ਹਾਂ ਤੋਂ ਅੱਗੇ ਜਾਣ ਲਈ ਵੀ ਇਨ੍ਹਾਂ ਦੇਸ਼ਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਾਵੇਗਾ ਅਤੇ ਉਦਯੋਗਾਂ ਅਤੇ ਕਾਰੋਬਾਰਾਂ ਦੀ ਸਹੂਲਤ ਦੇਵੇਗਾ। ਮੋਦੀ ਨੇ ਕਿਹਾ, ‘‘ਦਸ ਮਾਰਚ, 2024 ਭਾਰਤ ਅਤੇ ਈਐੱਫਟੀਏ ਦੇਸ਼ਾਂ ਦੇ ਦੁਵੱਲੇ ਸਬੰਧਾਂ ਵਿੱਚ ਇੱਕ ਨਵੇਂ ਮੋੜ ਅਤੇ ਇੱਕ ਇਤਿਹਾਸਕ ਪਲ ਦੀ ਨਿਸ਼ਾਨਦੇਹੀ ਕਰਦੀ ਹੈ।’’ ਉਨ੍ਹਾਂ ਇੱਕ ਲਿਖਤੀ ਸੰਦੇਸ਼ ਵਿੱਚ ਕਿਹਾ, ‘‘ਭਾਰਤ-ਈਐੱਫਟੀਏ ਵਪਾਰ ਅਤੇ ਆਰਥਿਕ ਭਾਗੀਦਾਰੀ ਸਮਝੌਤੇ (ਟੀਈਪੀਏ) ’ਤੇ ਦਸਤਖ਼ਤ ਕਰਨ ਵਿੱਚ ਸ਼ਾਮਲ ਵਾਰਤਾਕਾਰਾਂ ਅਤੇ ਹਸਤਾਖਰਕਾਰਾਂ ਨੂੰ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ।’’ ਪ੍ਰਧਾਨ ਮੰਤਰੀ ਦਾ ਇਹ ਬਿਆਨ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਮੰਤਰੀਆਂ ਅਤੇ ਈਐੱਫਟੀਏ ਦੇਸ਼ਾਂ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪੜ੍ਹ ਕੇ ਸੁਣਾਇਆ। -ਪੀਟੀਆਈ

Advertisement
Author Image

Advertisement
Advertisement
×