ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੱਚੇ ਦੇ ਦਿਲ ਦਾ ਮੁਫ਼ਤ ਆਪ੍ਰੇਸ਼ਨ ਕਰਵਾਇਆ

08:51 AM Sep 13, 2024 IST
ਐੱਸਐੱਮਓ ਡਾ. ਜਸਦੇਵ ਸਿੰਘ ਬੱਚੇ ਤੇ ਪਰਿਵਾਰ ਨਾਲ। -ਫੋਟੋ: ਟੱਕਰ

ਪੱਤਰ ਪ੍ਰੇਰਕ
ਮਾਛੀਵਾੜਾ, 12 ਸਤੰਬਰ
ਸਰਕਾਰ ਵੱਲੋਂ ਚਲਾਏ ਜਾ ਰਹੇ ਸਕੂਲ ਹੈਲਥ ਪ੍ਰੋਗਰਾਮ ਤਹਿਤ ਸੀਐੱਚਸੀ ਮਾਛੀਵਾੜਾ ਸਾਹਿਬ ਵੱਲੋਂ ਬੱਚੇ ਦੇ ਦਿਲ ਦਾ ਮੁਫ਼ਤ ਆਪ੍ਰੇਸ਼ਨ ਕਰਵਾਇਆ ਗਿਆ। ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਦੇਵ ਸਿੰਘ ਨੇ ਦੱਸਿਆ ਕਿ ਸੀਐੱਚਸੀ ਮਾਛੀਵਾੜਾ ਸਾਹਿਬ ਦੀ ਟੀਮ ਵੱਲੋਂ ਕੌਮੀ ਬਾਲ ਸਿਹਤ ਪ੍ਰੋਗਰਾਮ (ਆਰਬੀਐੱਸਕੇ) ਵੱਲੋਂ ਸਰਕਾਰੀ ਸਕੂੁਲਾਂ ਅਤੇ ਆਂਗਣਵਾੜੀਆਂ ਵਿਚ ਜਾ ਕੇ ਬੱਚਿਆਂ ਦਾ ਹੈਲਥ ਚੈੱਕਅਪ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਚੈੱਕਅਪ ਦੌਰਾਨ ਆਂਗਣਵਾੜੀ ਸੈਂਟਰ ਊਰਨਾ ਵਿਚ ਲਗਪਗ ਛੇ ਸਾਲ ਦਾ ਬੱਚਾ ਦਿਲ ਦੀ ਬਿਮਾਰੀ ਤੋਂ ਪੀੜਤ ਪਾਇਆ ਗਿਆ। ਇਸ ਦੇ ਦਿਲ ਦਾ ਮੁਫਤ ਆਪ੍ਰੇਸ਼ਨ ਪੀਜੀਆਈ ਚੰਡੀਗੜ੍ਹ ਵਿਚ ਕਰਵਾਇਆ ਗਿਆ ਹੈ। ਪ੍ਰਾਈਵੇਟ ਇਲਾਜ ਦਾ ਖਰਚਾ ਲਗਪਗ ਚਾਰ-ਪੰਜ ਲੱਖ ਸੀ ਪਰ ਸੀਐੱਚਸੀ ਮਾਛੀਵਾੜਾ ਸਾਹਿਬ ਦੀ ਸਕੂਲ ਹੈਲਥ ਦੀ ਟੀਮ ਵਲੋਂ ਇਲਾਜ ਮੁਫ਼ਤ ਕਰਵਾਇਆ ਗਿਆ। ਹੈਲਥ ਟੀਮ ਦੇ ਇੰਚਾਰਜ ਡਾ. ਸਤਵਿੰਦਰ ਕੌਰ ਤੇ ਡਾ. ਰਸਪਾਲ ਸਿੰਘ ਦੱਸਿਆ ਕਿ ਬੱਚਾ ਬਿਲਕੁਲ ਤੰਦਰੁਸਤ ਹੈ।

Advertisement

Advertisement