ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰਭੂ ਕਿਰਪਾ ਸਹਾਰਾ ਵੈੱਲਫੇਅਰ ਕਲੱਬ ਵੱਲੋਂ ਲੱਗਾ ਫ੍ਰੀ ਮੈਡੀਕਲ ਕੈਂਪ ; 300 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ

04:46 PM Aug 12, 2024 IST
ਫੋਟੋ: 12ਬੱਲੀ-3 ਕੈਪਸ਼ਨ: ਫ੍ਰੀ ਮੈਡੀਕਲ ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਮਾਹਿਰ ਡਾਕਟਰ।-ਫੋਟੋ: ਬੱਲੀ

ਪਰਸ਼ੋਤਮ ਬੱਲੀ
ਬਰਨਾਲਾ, 12 ਅਗਸਤ
ਪ੍ਰਭੂ ਕਿਰਪਾ ਸਹਾਰਾ ਵੈੱਲਫੇਅਰ ਕਲੱਬ ਬਰਨਾਲਾ ਵੱਲੋਂ ਸਥਾਨਕ ਬੀਐੱਮਸੀ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਹਨੀ ਸੋਹਲ ਯਾਦਗਰੀ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ।

Advertisement

ਜਾਣਕਾਰੀ ਦਿੰਦਿਆਂ ਕਲੱਬ ਆਗੂ ਬੰਟੀ ਗਰੋਵਰ,ਦਿਨੇਸ਼ ਸਿੰਗਲਾ, ਰਾਮਪਾਲ ਸਿੰਗਲਾ ਅਤੇ ਰਾਕੇਸ਼ ਸਿੰਗਲਾ ਨੇ ਦੱਸਿਆ ਕਿ ਕਲੱਬ ਦੇ ਉਤਸ਼ਾਹੀ ਮੈਂਬਰ ਰਹੇ ਸਵ. ਹਨੀ ਸੋਹਲ ਦੀ ਯਾਦ ਵਿੱਚ ਇਹ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਇਲਾਕੇ ਦੀਆਂ ਉੱਘੀਆਂ ਸਖਸ਼ੀਅਤਾਂ ਕੁਲਦੀਪ ਸਿੰਘ ਕਾਲਾ ਢਿੱਲੋਂ, ਦੀਪਕ ਬਾਂਸਲ ਸੋਨੀ ਅਤੇ ਅਸ਼ੋਕ ਕੁਮਾਰ ਗਰਗ ਵੱਲੋਂ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਬੀਐੱਮਸੀ ਸੁਪਰਸਪੈਸ਼ਲਿਟੀ ਹਸਪਤਾਲ ਦੇ ਮਾਹਿਰ ਡਾਕਟਰ ਇਸ਼ਾਨ ਬਾਂਸਲ, ਉਜਵਲ ਚੰਦਰ ਮਹਿਰੋਤਰਾ, ਮਨੀਸ਼ ਸ਼ਰਮਾ, ਸੁਮਿਤ ਮਹਿਤਾ ਅਤੇ ਮੇਘਾ ਸਿੰਗਲਾ ਮਰੀਜ਼ਾਂ ਦੇ ਚੈੱਕਅਪ ਲਈ ਪੁੱਜੇ ਹੋਏ ਸਨ। ਇਸ ਕੈਂਪ ਦੌਰਾਨ 325 ਲੋੜਵੰਦ ਮਰੀਜ਼ਾਂ ਦੀ ਜਾਂਚ ਕੀਤੀ। ਕੈਂਪ ਦੌਰਾਨ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਅਤੇ ਵਿਸ਼ੇਸ਼ ਟੈਸਟ ਵੀ ਕਲੱਬ ਵੱਲੋਂ ਆਪਣੇ ਪੱਧਰ ’ਤੇ ਕਰਵਾਏ ਗਏ। ਕਲੱਬ ਚੇਅਰਮੈਨ ਪਵਨ ਪਰਿੰਦਾ ਤੇ ਮੀਤ ਪ੍ਰਧਾਨ ਸੁਭਾਸ਼ ਮਿੱਤਲ ਨੇ ਕਿਹਾ ਕਿ ਕਲੱਬ ਵੱਲੋਂ ਸਮਾਜ ਭਲਾਈ ਕਾਰਜ ਅੱਗੇ ਵੀ ਜਾਰੀ ਰਹਿਣਗੇ।

Advertisement

Advertisement
Advertisement