ਛਾਤੀ ਦੇ ਕੈਂਸਰ ਬਾਰੇ ਪਤਾ ਲਾਉਣ ਲਈ ਮੁਫ਼ਤ ਹੈਲਪਲਾਈਨ ਨੰਬਰ
06:22 AM Dec 01, 2024 IST
Advertisement
ਨਵੀਂ ਦਿੱਲੀ:
Advertisement
ਕੈਂਸਰ ਰੋਗ ਮਾਹਿਰਾਂ ਦੀ ਟੀਮ ਨੇ ‘ਕੈਂਸਰ ਮੁਕਤ ਭਾਰਤ’ ਮੁਹਿੰਮ ਤਹਿਤ ਭਾਰਤ ਦਾ ਪਹਿਲਾ 27x7 ਕੰਮ ਕਰਨ ਵਾਲਾ ਮੁਫ਼ਤ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਹੈ, ਜਿਸ ਦਾ ਮਕਸਦ ਮਹਿਲਾਵਾਂ ਨੂੰ ਛਾਤੀ ਦੇ ਕੈਂਸਰ ਦਾ ਜਲਦੀ ਪਤਾ ਲਾਉਣ ਅਤੇ ਇਲਾਜ ਲਈ ਤੁਰੰਤ ਕਦਮ ਚੁੱਕਣ ਲਈ ਉਤਸ਼ਾਹਿਤ ਕਰਨਾ ਹੈ। ਮਹਿਲਾਵਾਂ ਹੈਲਪਲਾਈਨ ਨੰਬਰ 9599687085 ’ਤੇ ਵੀਡੀਓ ਜਾਂ ਫੋਨ ਕਾਲ ਰਾਹੀਂ ਬਿਨਾਂ ਕੋਈ ਫੀਸ ਦਿੱਤਿਆਂ ਮਾਹਿਰਾਂ ਤੋਂ ਮੁੱਢਲੀ ਜਾਂਚ ਜਾਂ ਸਬੰਧਤ ਬਚਾਅ ਬਾਰੇ ਸਲਾਹ ਲੈ ਸਕਦੀਆਂ ਹਨ। ਸੀਨੀਅਰ ਡਾਕਟਰ ਆਸ਼ੀਸ਼ ਗੁਪਤਾ ਨੇ ਦੱਸਿਆ ਕਿ ਹੈਲਪਲਾਈਨ ਨੰਬਰ ’ਤੇ ਛਾਤੀ ਦੇ ਕੈਂਸਰ ਦਾ ਪਤਾ ਲਾਉਣ ਲਈ ਹੋਣ ਵਾਲੇ ਅਹਿਮ ਟੈਸਟ ‘ਮੈਮੋਗ੍ਰਾਫੀ’ ਦੀ ਸਹੂਲਤ ਵੀ ਰਿਹਾਇਤੀ ਦਰਾਂ ’ਤੇ ਉਪਲੱਬਧ ਹੈ। -ਪੀਟੀਆਈ
Advertisement
Advertisement