ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ
08:00 AM Jul 30, 2024 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 29 ਜੁਲਾਈ
ਲਾਈਟਸ ਫਾਊਂਡੇਸ਼ਨ ਦੇ ਨੌਵੇਂ ਸਥਾਪਨਾ ਦਿਵਸ ਸਬੰਧੀ ਸੰਸਥਾ ਨੇ ਨਰ ਨਾਰਾਇਣ ਸੇਵਾ ਸੀਮਿਤੀ ਦੇ ਸਹਿਯੋਗ ਨਾਲ ਸੰਜੀਵਨੀ ਹਸਪਤਾਲ ਕਿਸ਼ਨਗੜ੍ਹ ਰੋਡ ’ਤੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ। ਕੈਂਪ ਦਾ ਉਦਘਾਟਨ ਕੌਂਸਲਰ ਇਸ਼ੂ ਸਚਦੇਵਾ, ਨੀਲਮ ਸਾਹਨੀ ਤੇ ਰੋਹਿਤ ਠਾਕੁਰ ਨੇ ਸਾਂਝੇ ਤੌਰ ’ਤੇ ਕੀਤਾ। ਲਾਈਟਸ ਫਾਊਂਡੇਸ਼ਨ ਦੇ ਚੇਅਰਮੈਨ ਅਨਿਲ ਅਰੋੜਾ ਅਤੇ ਨਰ ਆਰਾਇਣ ਸੀਮਿਤੀ ਦੇ ਪ੍ਰਧਾਨ ਮੁਨੀਸ਼ ਭਾਟੀਆ ਨੇ ਦੱਸਿਆ ਕਿ ਇਸ ਕੈਂਪ ਵਿੱਚ ਮੁਕੂਟ ਹਸਪਤਾਲ ਅਤੇ ਹਾਰਟ ਇੰਸਟੀਚਿਊਟ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਲਗਭਗ 252 ਜਣਿਆਂ ਦੀ ਸਿਹਤ ਦਾ ਮੁਆਇਨਾ ਕੀਤਾ। ਕੈਂਪ ਵਿੱਚ ਸ਼ੂਗਰ ਤੇ ਈਸੀਜੀ ਦੀ ਮੁਫ਼ਤ ਜਾਂਚ ਕੀਤੀ ਗਈ। ਇਸ ਮੌਕੇ ਡਾ. ਪਰਮਜੀਤ ਪਾਹਵਾ, ਨਵੀਨ ਅਰੋੜਾ, ਸਤਪਾਲ ਭਾਟੀਆ, ਜਗਦੇਵ ਸਿੰਘ ਗਾਬਾ ਤੇ ਰਾਕੇਸ਼ ਮੁਲਤਾਨੀ ਹਾਜ਼ਰ ਸਨ।
Advertisement
Advertisement