ਅਮਰਾਲੀ ’ਚ ਮੁਫ਼ਤ ਸਿਹਤ ਜਾਂਚ ਕੈਂਪ
06:05 AM Jan 02, 2025 IST
ਖਮਾਣੋਂ: ਰਾਮ ਹਸਪਤਾਲ ਖਮਾਣੋਂ ਵੱਲੋਂ ਪਿੰਡ ਅਮਰਾਲੀ ਵਿੱਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਰਾਮ ਹਸਪਤਾਲ ਖਮਾਣੋਂ ਦੇ ਸੰਚਾਲਕ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਸ਼ੂਗਰ, ਈਸੀਜੀ, ਬਲੱਡ ਪ੍ਰੈਸ਼ਰ ਮੁਫ਼ਤ ਚੈੱਕ ਕੀਤੇ ਗਏ ਅਤੇ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਰਾਮ ਹਸਪਤਾਲ ਦੇ ਮਾਹਿਰ ਡਾ. ਜੱਸ ਖੁੱਲਰ ਅਤੇ ਡਾ. ਸ਼ਰਾਫ਼ਤ ਅਲੀ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ। ਡਾ. ਖਟਰਾਓ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੇ ਕੈਂਪ ਜਾਰੀ ਰਹਿਣਗੇ। ਪ੍ਰਬੰਧਕਾਂ ਵੱਲੋਂ ਰਾਮ ਹਸਪਤਾਲ ਦੀ ਡਾਕਟਰਾਂ ਦੀ ਟੀਮ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ, ਬੰਟੀ ਭਗਤ, ਦਿਲਬਰ ਸਿੰਘ ਅਮਰਾਲੀ, ਜੱਗਾ ਅਮਰਾਲੀ, ਸਮੂਹ ਮਹਿਰਾ ਪਰਿਵਾਰ ਅਤੇ ਗੁਰਜਿੰਦਰ ਸਿੰਘ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement