For the best experience, open
https://m.punjabitribuneonline.com
on your mobile browser.
Advertisement

ਪ੍ਰੈੱਸ ਕਲੱਬ ਵੱਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ

06:54 AM Apr 09, 2024 IST
ਪ੍ਰੈੱਸ ਕਲੱਬ ਵੱਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ
ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਦਾ ਸਨਮਾਨ ਕਰਦੇ ਹੋਏ ਕਲੱਬ ਮੈਂਬਰ। -ਫੋਟੋ: ਸੂਦ
Advertisement

ਪੱਤਰ ਪ੍ਰੇਰਕ
ਅਮਲੋਹ, 8 ਅਪਰੈਲ
ਪ੍ਰੈੱਸ ਕਲੱਬ ਅਮਲੋਹ ਵੱਲੋਂ ਕਲੱਬ ਦੇ ਸਰਪਰਸਤ ਭੂਸ਼ਨ ਸੂਦ ਅਤੇ ਜੋਗਿੰਦਰਪਾਲ ਫੈਜੂਲਾਪੁਰੀਆ ਦੀ ਅਗਵਾਈ ਹੇਠ ਅੱਜ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਅਮਲੋਹ ਵਿਚ ਮੁਫ਼ਤ ਅੱਖਾਂ ਦਾ ਚੈਕਅੱਪ ਕੈਂਪ ਲਗਾਇਆ ਗਿਆ। ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੀ ਟੀਮ ਵੱਲੋਂ 500 ਤੋਂ ਵੱਧ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਅਤੇ 50 ਮਰੀਜ਼ਾਂ ਨੂੰ ਮੁਫ਼ਤ ਲੈਂਜ਼ ਪਾਉਣ ਲਈ ਲੁਧਿਆਣਾ ਹਸਪਤਾਲ ਭੇਜਿਆ ਗਿਆ। ਕੈਂਪ ਦਾ ਉਦਘਾਟਨ ਸਮਾਜ ਸੇਵੀ ਜਤਿੰਦਰ ਸਿੰਘ ਰਾਮਗੜ੍ਹੀਆ ਨੇ ਕੀਤਾ, ਜਦੋਂਕਿ ਦੇਸ਼ ਭਗਤ ਯੂਨੀਵਰਸਿਟੀ ਦੇ ਕੁਲਪਤੀ ਡਾ. ਜ਼ੋਰਾ ਸਿੰਘ, ਸਮਾਜ ਸੇਵਕ ਡਾ. ਕਰਨੈਲ ਸਿੰਘ, ਉਪ ਪੁਲੀਸ ਕਪਤਾਨ ਰਾਜੇਸ਼ ਛਿੱਬਰ, ਨਾਹਰ ਸੂਗਰ ਮਿਲ ਦੇ ਉਪ ਪ੍ਰਧਾਨ ਸੁਧੀਰ ਕੁਮਾਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਭੂਪੇਸ਼ ਚੱਠਾ, ਪੰਚਾਇਤ ਅਫ਼ਸਰ ਬਲਪਿੰਦਰ ਸਿੰਘ ਸ਼ੇਰਗਿੱਲ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਚੀਮਾ, ਕੌਂਸਲ ਦੇ ਸਾਬਕਾ ਪ੍ਰਧਾਨ ਐਡ. ਤੇਜਵੰਤ ਸਿੰਘ, ਚੇਅਰਪਰਸਨ ਸੁਖਵਿੰਦਰ ਕੌਰ ਗਹਿਲੌਤ ਅਤੇ ਮਾਨਵ ਭਲਾਈ ਮੰਚ ਦੇ ਚੇਅਰਮੈਨ ਮਨੋਹਰ ਲਾਲ ਵਰਮਾ ਨੇ ਵਿਸੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਲੱਬ ਦੇ ਜਨਰਲ ਸਕੱਤਰ ਹਿਤੇਸ਼ ਸ਼ਰਮਾ ਨੇ ਕਲੱਬ ਦੀਆਂ ਪ੍ਰਾਪਤੀਆਂ ਦੱਸੀਆਂ, ਜਦੋਂ ਕਿ ਸਟੇਜ ਭਗਵਾਨ ਦਾਸ ਮਾਜਰੀ ਨੇ ਸੰਭਾਲੀ। ਕਲੱਬ ਦੇ ਰਿਸ਼ੂ ਗੋਇਲ, ਉਪ ਪ੍ਰਧਾਨ ਗੁਰਚਰਨ ਸਿੰਘ ਜੰਜੂਆਂ, ਗੁਰਪ੍ਰੀਤ ਸਿੰਘ, ਡਾ. ਅਨਿਲ ਲੁਟਾਵਾ, ਰਾਮ ਸਰਨ ਸੂਦ ਤੇ ਚੇਅਰਮੈਨ ਸਵਰਨਜੀਤ ਸਿੰਘ ਸੇਠੀ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਜਥੇਦਾਰ ਹਰਬੰਸ ਸਿੰਘ ਬਡਾਲੀ, ਪਰਮਿੰਦਰ ਸਿੰਘ ਨੀਟਾ ਸੰਧੂ, ਸਰਧਾ ਸਿੰਘ ਛੰਨਾ, ਸੁਰਜੀਤ ਸਿੰਘ ਬਰੌਗਾ, ਗੁਰਦੀਪ ਸਿੰਘ ਮੰਡੋਫ਼ਲ, ਡਾ. ਜਸਵੰਤ ਸਿੰਘ ਅਲਾਦਾਦਪੁਰਾ, ਸੁਖਵਿੰਦਰ ਸਿੰਘ ਕਾਲਾ ਅਰੌੜਾ, ਹਰਪ੍ਰੀਤ ਸਿੰਘ ਸੋਨੂੰ, ਚਮਕੌਰ ਸਿੰਘ ਤੰਦਾ ਬੱਧਾ, ਚੰਦਨ ਸਵਾਪਿਨ, ਡਾ. ਪ੍ਰਭਜੋਤ ਸਿੰਘ ਅਤੇ ਧਰਮ ਸਿੰਘ ਰਾਈਏਵਾਲ ਹਾਜ਼ਰ ਸਨ।

Advertisement

ਕੈਂਪ ਦੌਰਾਨ 412 ਮਰੀਜ਼ਾਂ ਦੀ ਜਾਂਚ

ਕੁਰਾਲੀ: ਸਮਾਜ ਸੇਵੀ ਸੰਸਥਾ ਫਰੈਡਜ਼ ਫੌਰਐਵਰ ਵੈਲਫੇਅਰ ਸੁਸਾਇਟੀ ਵੱਲੋਂ ਅੱਖਾਂ ਦੀ ਜਾਂਚ ਸਬੰਧੀ 11ਵਾਂ ਮੁਫ਼ਤ ਕੈਂਪ ਗੁਰਦੁਆਰਾ ਸਥਾਨਕ ਗੁਰਦੁਆਰਾ ਸ੍ਰੀ ਹਰਗੋਬਿੰਦਗੜ੍ਹ ਸਾਹਿਬ ਵਿਖੇ ਲਗਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਗਰੇਵਾਲ ਆਈ ਇੰਸਟੀਚਿਊਟ ਚੰਡੀਗੜ੍ਹ ਦੇ ਡਾਕਟਰ ਸਰਤਾਜ਼ ਸਿੰਘ ਗਰੇਵਾਲ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਵੱਲੋਂ 412 ਵਿਅਕਤੀਆਂ ਦੀ ਅੱਖਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ 57 ਵਿਅਕਤੀਆਂ ਨੂੰ ਚਿੱਟੇ ਮੋਤੀਆ ਦੇ ਅਪਰੇਸ਼ਨ ਲਈ ਚੁਣਿਆ ਗਿਆ ਜਿਨ੍ਹਾਂ ਦੇ ਅਪਰੇਸ਼ਨ ਗਰੇਵਾਲ ਹਸਪਤਾਲ ਚੰਡੀਗੜ੍ਹ ਵਿਖੇ ਮੁਫ਼ਤ ਕੀਤੇ ਜਾਣਗੇ। -ਪੱਤਰ ਪ੍ਰੇਰਕ

Advertisement
Author Image

Advertisement
Advertisement
×