ਅੱਖਾਂ ਦਾ ਮੁਫ਼ਤ ਕੈਂਪ 8 ਨੂੰ
06:46 AM Apr 05, 2024 IST
Advertisement
ਅਮਲੋਹ: ਪ੍ਰੈੱਸ ਕਲੱਬ ਅਮਲੋਹ ਵਲੋਂ ਖਾਲਸਾ ਸਾਜਨਾ ਸਾਜਨਾ ਦਿਵਸ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ 8 ਅਪਰੈਲ ਨੂੰ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਅਮਲੋਹ ਵਿਚ ਲਗਾਇਆ ਜਾ ਰਿਹਾ ਹੈ। ਕੈਂਪ ਦੀਆਂ ਤਿਆਰੀਆਂ ਸਬੰਧੀ ਪ੍ਰੈੱਸ ਕਲੱਬ ਦੀ ਇਕ ਮੀਟਿੰਗ ਇੱਥੇ ਕਲੱਬ ਦੇ ਸਰਪਰਸਤ, ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ ਅਤੇ ਚੇਅਰਮੈਨ ਜੋਗਿੰਦਰਪਾਲ ਫੈਜੂਲਾਪੁਰੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਗੁਰਪ੍ਰੀਤ ਸਿੰਘ, ਡਾ. ਅਨਿਲ ਕੁਮਾਰ ਲੁਟਾਵਾ, ਗੁਰਚਰਨ ਸਿੰਘ ਜੰਜੂਆਂ, ਸਵਰਨਜੀਤ ਸਿੰਘ ਸੇਠੀ, ਹਿਤੇਸ਼ ਸ਼ਰਮਾ ਅਤੇ ਨਾਹਰ ਸਿੰਘ ਰੰਗੀਲਾ ਨੇ ਭਾਗ ਲਿਆ। ਡਾਕਟਰਾਂ ਦੀ ਟੀਮ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰੇਗੀ ਅਤੇ ਲੋੜਵੰਦਾਂ ਦੇ ਮੁਫ਼ਤ ਲੈਂਜ਼ ਪਾਏ ਜਾਣਗੇ। -ਪੱਤਰ ਪ੍ਰੇਰਕ
Advertisement
Advertisement