ਪੀਜੀਆਈ ਲਈ ਮੁਫ਼ਤ ਬੱਸ ਸੇਵਾ ਸ਼ੁਰੂ
06:59 AM Dec 17, 2024 IST
ਰਾਜਪੁਰਾ: ਇੱਥੇ ‘ਹੈ ਸੰਭਵ ਐਨਜੀਓ’ ਵੱਲੋਂ ਉਘੇ ਸਮਾਜ ਸੇਵੀ ਸੋਹਨ ਲਾਲ ਸ਼ਾਹੀ ਦੇ ਜਨਮ ਦਿਨ ਮੌਕੇ ਰਾਜਪੁਰਾ ਤੋਂ ਪੀਜੀਆਈ ਚੰਡੀਗੜ੍ਹ ਅਤੇ ਸੈਕਟਰ-32 ਹਸਪਤਾਲ ਤੱਕ ਮਰੀਜ਼ਾਂ ਨੂੰ ਮੁਫ਼ਤ ਬੱਸ ਸੇਵਾਵਾਂ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ। ਮਰੀਜ਼ਾਂ ਦੇ ਪਰਿਵਾਰਾਂ ਲਈ ਸ਼ੁਰੂ ਕੀਤੀ ਗਈ ਇਹ ਮੁਫ਼ਤ ਬੱਸ ਸੇਵਾ ਹਰ ਰੋਜ਼ ਰਾਜਪੁਰਾ ਦੇ ਟਾਹਲੀ ਵਾਲਾ ਚੌਕ ਤੋਂ ਸਵੇਰੇ 7 ਵਜੇ ਸੈਕਟਰ-32 ਦੇ ਹਸਪਤਾਲ ਅਤੇ ਪੀਜੀਆਈ ਲਈ ਰਵਾਨਾ ਹੋਵੇਗੀ ਅਤੇ ਸ਼ਾਮੀ 3 ਵਜੇ ਵਾਪਸੀ ਕਰੇਗੀ। ਇਸ ਮੌਕੇ ਵਿਧਾਇਕਾਂ ਨੀਨਾ ਮਿੱਤਲ ਨੇ ਵਿਸ਼ੇਸ਼ ਉਪਰਾਲੇ ਭਰਪੂਰ ਸ਼ਲਾਘਾ ਵੀ ਕੀਤੀ। ਇਸ ਮੌਕੇ ਅਜੇ ਮਿੱਤਲ, ਐਡਵੋਕੇਟ ਲਵੀਸ਼ ਮਿੱਤਲ, ਅਨਿਲ ਸ਼ਾਹੀ ਤੇ ਜਗਦੀਪ ਸਿੰਘ ਅਲੂਣਾ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement