For the best experience, open
https://m.punjabitribuneonline.com
on your mobile browser.
Advertisement

ਫਰੀਦੋਕਟ: ਸੁਰੱਖਿਆ ਘੇਰੇ ’ਚ ਹੀ ਰੁਮਕਦੀ ਹੈ ‘ਸਿੱਲ੍ਹੀ ਸਿੱਲ੍ਹੀ ਹਵਾ’

07:08 AM Apr 19, 2024 IST
ਫਰੀਦੋਕਟ  ਸੁਰੱਖਿਆ ਘੇਰੇ ’ਚ ਹੀ ਰੁਮਕਦੀ ਹੈ ‘ਸਿੱਲ੍ਹੀ ਸਿੱਲ੍ਹੀ ਹਵਾ’
ਮੋਗਾ ਵਿੱਚ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਸਨਮਾਨ ਕਰਦੇ ਹੋਏ ਪਾਰਟੀ ਆਗੂ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 18 ਅਪਰੈਲ
ਫ਼ਰੀਦਕੋਟ ਰਾਖਵਾਂ ਹਲਕੇ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੀਆਂ ਚੋਣ ਸਰਗਰਮੀਆਂ ’ਤੇ ਕਿਸਾਨਾਂ ਦੇ ਵਿਰੋਧ ਅਸਰ ਪੈਣ ਲੱਗਾ ਹੈ। ਇਸ ਲਈ ਉਹ ਸੁਰੱਖਿਆ ਘੇਰੇ ’ਚ ਚੋਣ ਪ੍ਰਚਾਰ ਕਰਨ ਲਈ ਮਜਬੂਰ ਹੋ ਗਏ ਹਨ। ਉਹ ਜਿਥੇ ਵੀ ਜਾਂਦੇ ਹਨ ਕਿਸਾਨ ਉਨ੍ਹਾਂ ਤੋਂ ਪਹਿਲਾਂ ਉਥੇ ਪਹੁੰਚ ਜਾਂਦੇ ਹਨ। ਕਿਸਾਨਾਂ ਦੇ ਭਾਜਪਾ ਉਮੀਦਵਾਰਾਂ ਦਰਮਿਆਨ ਇਹ ਤਣਾਅ ਆਗਾਮੀ ਦਿਨਾਂ ਵਿਚ ਹੋਰ ਵੱਧ ਸਕਦਾ ਹੈ। ਹੰਸ ਰਾਜ ਹੰਸ ਦਾ ਅੱਜ ਵੀ ਹਲਕੇ ਵਿਚ ਕਿਸਾਨਾਂ ਨੇ ਵਿਰੋਧ ਕੀਤਾ ਹੈ ਅਤੇ ਕੱਲ੍ਹ ਵੀ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ। ਇਸ ਦੇ ਬਾਵਜੂਦ ਉਹ ਸੁਰੱਖਿਆ ਕਰਮੀਆਂ ਦੀ ਮਦਦ ਨਾਲ ਪਾਰਟੀ ਵਰਕਰਾਂ ਤੱਕ ਪਹੁੰਚ ਕਰ ਰਹੇ ਹਨ। ਉਨ੍ਹਾਂ ਅੱਜ ਇਥੇ ਸ਼ਹਿਰ ਦੀ ਪੁਰਾਣੀ ਅਨਾਜ ਮੰਡੀ ਵਿੱਚ ਚੋਣ ਜਲਸੇ ਦੌਰਾਨ ਲੋਕਾਂ ਨੂੰ ਗੀਤ ਕੇ ਕੀਲਣ ਦੀ ਕੋਸ਼ਿਸ਼ ਕੀਤੀ।
ਇਥੇ ਭਾਜਪਾ ਅੰਦਰੂਨੀ ਧੜੇਬੰਦੀ ਦਾ ਸ਼ਿਕਾਰ ਹੈ ਅਤੇ ਸਥਾਨਕ ਪੁਰਾਣਾ ਅਨਾਜ ਮੰਡੀ ਵਿੱਚ ਇੱਕ ਧੜੇ ਵੱਲੋਂ ਰੱਖੀ ਚੋਣ ਰੈਲੀ ਵਿੱਚ ਭਾਵੇਂ ਸਾਰੇ ਸਥਾਨਕ ਆਗੂਆਂ ਨੇ ਸ਼ਿਰਕਤ ਕੀਤੀ ਪਰ ਉਨ੍ਹਾਂ ਦੇ ਸੁਰ ਨਹੀਂ ਮਿਲੇ। ਪੰਡਾਲ ਵਿਚ ਬੈਠੇ ਵੱਡੀ ਗਿਣਤੀ ਵਿਚ ਪੇਂਡੂ ਲੋਕਾਂ ਨੂੰ ਦੇਖ ਕੇ ਹੰਸ ਰਾਜ ਹੰਸ ਗਦਾਗਦ ਹੋ ਗਏ। ਉਨ੍ਹਾਂ ਆਖਿਆ ਕਿ ਮੋਗਾ ਵਿੱਚ ਫ਼ਤਹਿ ਸੰਕਲਪ ਰੈਲੀ ਲਈ ਲੋਕਾਂ ਦਾ ਉਤਸ਼ਾਹ ਦੇਖ ਕੇ ਬਹੁਤ ਖੁਸ਼ੀ ਹੋਈ। ਉਨ੍ਹਾਂ ਆਪਣੇ ਅੰਦਾਜ਼ ਵਿਚ ‘ਸਿੱਲ੍ਹੀ ਸਿੱਲ੍ਹੀ ਹਵਾ’ ਤੇ ‘ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ’ ਤੇ ਹੋਰ ਗੀਤਾਂ ਨਾਲ ਵੋਟਰਾਂ ਨੂੰ ਕੀਲਣ ਦੀ ਕੋਸ਼ਿਸ਼ ਕੀਤੀ। ਨੌਜਵਾਨਾਂ ਦਾ ਜੋਸ਼ ਦੇਖ ਕੇ ਹੰਸ ਰਾਜ ਹੰਸ ਵੀ ਕੁਝ ਅਜਿਹੇ ਸ਼ਬਦ ਬੋਲ ਗਏ ਜਿਨ੍ਹਾਂ ਦਾ ਕੁਝ ਲੋਕਾਂ ਨੇ ਬਾਅਦ ਵਿਚ ਬੁਰਾ ਵੀ ਮਨਾਇਆ।
ਉਨ੍ਹਾਂ ਸੂਬੇ ’ਚ ਉਦਯੋਗ, ਬੇਰੁਜ਼ਗਾਰੀ ਤੇ ਨਸ਼ਿਆਂ ਦਾ ਮਾਰ ਹੇਠ ਆਈ ਜਵਾਨੀ ਲਈ ਸੂਬੇ ਦੀਆਂ ਰਿਵਾਇਤੀ ਪਾਰਟੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਉਹ ਇੱਥੇ ਪਿਆਰ ਦਾ ਸੁਨੇਹਾ ਲੈ ਕੇ ਆਏ ਹਨ ਅਤੇ ਜੇਕਰ ਉਨ੍ਹਾਂ ਨੂੰ ਸਫਲਤਾ ਮਿਲਦੀ ਹੈ ਤਾਂ ਲੋਕ ਸਭਾ ਹਲਕਾ ਫਰੀਦਕੋਟ ਦੇ ਵਿਕਾਸ ਕਾਰਜਾਂ ਲਈ ਦਿਨ ਰਾਤ ਇੱਕ ਕਰ ਦੇਣਗੇ। ਉਹ ਸੰਸਦ ਵਿਚ ਲੋਕਾਂ ਦੀ ਆਵਾਜ਼ ਬਣ ਕੇ ਵਿਕਾਸ ਕਰਵਾਉਣਗੇ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਖੇਤੀ ਪ੍ਰਧਾਨ ਪੰਜਾਬ ਭਾਰਤ ਦਾ ਸਭ ਤੋਂ ਖੁਸ਼ਹਾਲ ਸੂਬਾ ਮੰਨਿਆ ਜਾਂਦਾ ਸੀ ਜਿਸ ਦੀ ਹਾਲਤ ਅੱਜ ਬਹੁਤ ਮਾੜੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਹਕੂਮਤ ਕਰਨ ਵਾਲੀਆਂ ਧਿਰਾਂ ਸੂਬੇ ਦੀ ਅਜੋਕੀ ਸਥਿਤੀ ਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀਆਂ। ਇਸ ਮੌਕੇ ਭਾਜਪਾ ਆਗੂ ਨਿਧੜਕ ਸਿੰਘ ਬਰਾੜ, ਸਾਬਕਾ ਵਿਧਾਇਕ ਹਰਜੋਤ ਸਿੰਘ ਕਮਲ, ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ, ਰਾਕੇਸ਼ ਕੁਮਾਰ ਕਿਸ਼ਨਪੁਰਾ ਤੇ ਵਿਨੇ ਸ਼ਰਮਾਂ ਦੋਵੇਂ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਹੋਰ ਆਗੂ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement
Advertisement
×