For the best experience, open
https://m.punjabitribuneonline.com
on your mobile browser.
Advertisement

ਧੋਖਾਧੜੀ: ਸੈਨੇਟਰੀ ਇੰਸਪੈਕਟਰ ਸਣੇ ਤਿੰਨ ਦੋਸ਼ੀ ਕਰਾਰ

06:56 AM Apr 05, 2024 IST
ਧੋਖਾਧੜੀ  ਸੈਨੇਟਰੀ ਇੰਸਪੈਕਟਰ ਸਣੇ ਤਿੰਨ ਦੋਸ਼ੀ ਕਰਾਰ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 4 ਅਪਰੈਲ
ਨਗਰ ਨਿਗਮ ਦੇ ਚੀਫ ਸੈਨੇਟਰੀ ਇੰਸਪੈਕਟਰ ਵਿਨੋਦ ਬੈਨੀਵਾਲ ਸਮੇਤ ਤਿੰਨ ਦੋਸ਼ੀਆਂ ਨੂੰ ਸਕਰੈਪ ਵੇਚਣ ਦੇ ਮਾਮਲੇ ਵਿਚ ਸੀਜੇਐਮ ਕਮਲ ਕੁਮਾਰ ਦੀ ਅਦਾਲਤ ਵੱਲੋਂ ਤਿੰਨ-ਤਿੰਨ ਸਾਲ ਦੀ ਕੈਦ ਅਤੇ 3-3 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿਚ ਦੋਸ਼ੀਆਂ ਨੂੰ 3-3 ਦਿਨ ਹੋਰ ਜੇਲ੍ਹ ਵਿਚ ਰਹਿਣਾ ਪਵੇਗਾ। ਤਿੰਨਾਂ ਦੋਸ਼ੀਆਂ ਨੂੰ ਨਾਲ ਦੀ ਨਾਲ ਹੀ ਜ਼ਮਾਨਤ ਵੀ ਮਿਲ ਗਈ ਹੈ। ਜਾਣਕਾਰੀ ਅਨੁਸਾਰ ਨਿਗਮ ਦੇ ਜੁਆਇੰਟ ਕਮਿਸ਼ਨਰ ਨੇ ਮਾਰਚ 2016 ਵਿਚ ਚੀਫ ਸੈਨੇਟਰੀ ਇੰਸਪੈਕਟਰ ਵਿਨੋਦ ਬੈਨੀਵਾਲ, ਨਿਗਮ ਦੇ ਠੇਕੇਦਾਰ ਮਨੀਸ਼ ਅਤੇ ਵਾਹਨ ਚਾਲਕ ਮਾਇਆ ਰਾਮ ਖ਼ਿਲਾਫ਼ ਸਾਜ਼ਿਸ਼ਨ ਧੋਖਾਧੜੀ, ਵਿਸ਼ਵਾਸਘਾਤ ਅਤੇ ਚੋਰੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਾਇਆ ਸੀ।

Advertisement

Advertisement
Author Image

Advertisement
Advertisement
×