ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਮੇਟੀਆਂ ਪਾਉਣ ਦੇ ਨਾਂ ’ਤੇ ਦੋ ਕਰੋੜ ਦੀ ਠੱਗੀ; ਦੋ ਗ੍ਰਿਫ਼ਤਾਰ

08:53 AM Sep 22, 2024 IST

ਸ਼ੇਰਪੁਰ: ਸ਼ੇਰਪੁਰ ਅਤੇ ਨਾਲ ਲੱਗਦੇ ਪਿੰਡਾਂ ਤੋਂ ਕਮੇਟੀਆਂ ਪਾਉਣ ਦੇ ਨਾਂ ਹੇਠ 28 ਜਣਿਆਂ ਨਾਲ ਲਗਪਗ ਦੋ ਕਰੋੜ ਦੀ ਕਥਿਤ ਠੱਗੀ ਮਾਰਨ ਦੇ ਮਾਮਲੇ ’ਚ ਫ਼ਰਾਰ ਮੁਲਜ਼ਮ ਰਮਨਦੀਪ ਸਿੰਘ ਦੇ ਪਿਤਾ ਅਤੇ ਭਰਾ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੇਰ ਸ਼ਾਮ ਸ਼ੇਰਪੁਰ ਪੁਲੀਸ ਨੂੰ ਕਨਸੋਅ ਮਿਲੀ ਸੀ ਕਿ ਪਹਿਲਾਂ ਦਰਜ ਪਰਚੇ ’ਚ ਸ਼ਾਮਲ ਮੁੱਖ ਮੁਲਜ਼ਮ ਦੇ ਪਿਤਾ ਤੇ ਭਰਾ ਦੋਵੇਂ ਰਾੜਾ ਸਾਹਿਬ ਨੇੜਲੇ ਪਿੰਡ ਖੱਟੜਾ ਵਿੱਚ ਆਪਣੀ ਰਿਸ਼ਤੇਦਾਰੀ ’ਚ ਆਏ ਹੋਏ ਹਨ। ਉੱਥੋਂ ਦੇਰ ਰਾਤ ਡੇਹਲੋਂ ਪੁਲੀਸ ਦੇ ਸਹਿਯੋਗ ਨਾਲ ਦੋਵਾਂ ਨੂੰ ਕਾਬੂ ਕਰ ਕੇ ਇੱਥੇ ਲਿਆਂਦਾ ਗਿਆ। ਐੱਸਐੱਚਓ ਬਲਵੰਤ ਸਿੰਘ ਨੇ ਦੱਸਿਆ ਕਿ ਸੁਨੀਲ ਕੁਮਾਰ ਨਾਲ 11 ਲੱਖ ਦੀ ਠੱਗੀ ਸਬੰਧੀ ਦਰਜ ਪਰਚੇ ਉਪਰੰਤ ਕੁੱਲ 28 ਵਿਅਕਤੀਆਂ ਕੋਲੋਂ ਠੱਗੀ ਗਈ ਰਾਸ਼ੀ 1 ਕਰੋੜ 97 ਲੱਖ 85 ਹਜ਼ਾਰ ਤੱਕ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਹਰਭਜਨ ਸਿੰਘ ਤੇ ਸਤਨਾਮ ਸਿੰਘ ਦਾ ਪੰਜ ਰੋਜ਼ਾ ਰਿਮਾਂਡ ਮਿਲਿਆ ਹੈ। -ਪੱਤਰ ਪ੍ਰੇਰਕ

Advertisement

Advertisement