ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਲਹੋਤਰਾ ਬੁੱਕ ਡਿੱਪੂ ਸਮੂਹ ਨਾਲ ਸਵਾ ਦੋ ਕਰੋੜ ਦੀ ਧੋਖਾਧੜੀ

09:29 AM Jun 30, 2024 IST

ਹਤਿੰਦਰ ਮਹਿਤਾ
ਜਲੰਧਰ, 29 ਜੂਨ
ਇੱਥੋਂ ਦੇ ਮਲਹੋਤਰਾ ਬੁੱਕ ਡਿਪੂ (ਐੱਮਬੀਡੀ ਗਰੁੱਪ) ਨਾਲ 2.26 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਅੰਬਾਲਾ ਵਾਸੀ ਹੇਮੰਤ ਕੱਕੜ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਉਕਤ ਵਿਅਕਤੀ ਨੂੰ 2 ਕਰੋੜ 26 ਲੱਖ ਰੁਪਏ ਦੀ ਕਿਤਾਬਾਂ ਦੀ ਸਪਲਾਈ ਦਿੱਤੀ ਗਈ ਸੀ, ਜਿਸ ਤੋਂ ਬਾਅਦ ਮੁਲਜ਼ਮ ਨੇ ਨਾ ਤਾਂ ਮੁੜ ਕਿਤਾਬਾਂ ਮੰਗਵਾਈਆਂ ਅਤੇ ਨਾ ਹੀ ਬਕਾਇਆ ਰਕਮ ਵਾਪਸ ਕੀਤੀ। ਮੁਲਜ਼ਮ ਚੰਡੀਗੜ੍ਹ ਵਿੱਚ ਐੱਸ-7 ਬੁੱਕ ਸ਼ਾਪ ਨਾਂ ਦੀ ਵੱਡੀ ਦੁਕਾਨ ਚਲਾਉਂਦਾ ਹੈ। ਫਿਲਹਾਲ ਉਸ ਦੀ ਗ੍ਰਿਫਤਾਰੀ ਬਾਕੀ ਹੈ, ਜਲਦ ਹੀ ਪੁਲੀਸ ਉਸ ਨੂੰ ਨੋਟਿਸ ਜਾਰੀ ਕਰਕੇ ਜਾਂਚ ’ਚ ਸ਼ਾਮਲ ਕਰੇਗੀ। ਜੇ ਉਹ ਸਹਿਯੋਗ ਨਹੀਂ ਕਰਦਾ ਤਾਂ ਉਸ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਭੇਜੀਆਂ ਜਾਣਗੀਆਂ। ਹੇਮੰਤ ਕੱਕੜ ਖ਼ਿਲਾਫ਼ ਦਿੱਤੀ ਸ਼ਿਕਾਇਤ ਵਿੱਚ ਮਲਹੋਤਰਾ ਬੁੱਕ ਡਿਪੂ ਦੇ ਬਰਾਂਚ ਮੈਨੇਜਰ ਗੁਰਚਰਨ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ 15 ਜਨਵਰੀ ਨੂੰ ਹੇਮੰਤ ਕੱਕੜ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਉਸ ਦਾ ਵੀਆਈਪੀ ਰੋਡ, ਜ਼ੀਰਕਪੁਰ ਅਤੇ ਚੰਡੀਗੜ੍ਹ ਸਿਟੀ ਸੈਂਟਰ ’ਤੇ ਐਸ-7 ਬੁੱਕ ਡਿੱਪੂ ਹੈ। ਉਸ ਨੇ ਕਿਹਾ ਕਿ ਉਹ ਉਨ੍ਹਾਂ ਨਾਲ ਕਾਰੋਬਾਰ ਕਰਨਾ ਚਾਹੁੰਦਾ ਹੈ। ਇਸ ਤੋਂ ਬਾਅਦ ਉਨ੍ਹਾਂ ਤੋਂ ਕਿਤਾਬਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਸਮੇਂ-ਸਮੇਂ ’ਤੇ ਅਦਾਇਗੀ ਵੀ ਕਰਦਾ ਰਿਹਾ। ਪਿਛਲੇ ਸਾਲ 7 ਦਸੰਬਰ ਨੂੰ ਉਸ ਨੂੰ 2 ਕਰੋੜ 26 ਲੱਖ ਰੁਪਏ ਦੀਆਂ ਕਿਤਾਬਾਂ ਦੀ ਸਪਲਾਈ ਦਿੱਤੀ ਗਈ ਸੀ।
ਇਸ ਤੋਂ ਬਾਅਦ ਮੁਲਜ਼ਮ ਨੇ ਨਾ ਤਾਂ ਕਿਤਾਬਾਂ ਮੰਗਵਾਈਆਂ ਅਤੇ ਨਾ ਹੀ ਬਕਾਇਆ ਰਕਮ ਵਾਪਸ ਕਰ ਰਿਹਾ ਸੀ ਜਿਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਕਮਿਸ਼ਨਰੇਟ ਪੁਲੀਸ ਨੂੰ ਦਿੱਤੀ ਗਈ।

Advertisement

Advertisement
Advertisement